ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਕੋਚ ਮਨਜੀਤ ਸਿੰਘ ਮਾਨ ਅਤੇ ਦਲਜੀਤ ਸਿੰਘ ਰੇਡਰ ਨੇ ਇਕਬਾਲ ਸਿੰਘ ਭੱਟੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਛੱਡੋ ਅਤੇ ਕੋਹੜ ਵੱਡੋ ਦੇ ਨਾਹਰੇ ਹੇਠ ਬਣੀ ਯੂਰੋਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ ਕਾਨੂੰਨਾ ਤਹਿਤ ਇਕੱਤੀ ਜੁਲਾਈ ਨੂੰ ਫਰਾਂਸ ´ਚ ਹੋਣ ਵਾਲੇ ਕਬੱਡੀ ਟੂਰਨਾਮੈਂਟ ਵਿੱਚ ਜਿਹੜੀਆਂ ਜਿਹੜੀਆਂ ਵੀ ਟੀਮਾਂ ਪਹਿਲੇ ਅਤੇ ਦੂਸਰੇ ਸਥਾਨ ਦੇ ਮੁਕਾਬਲੇ ਤੋਂ ਬਾਹਰ ਹੋ ਜਾਣਗੀਆਂ , ਉਨਾਂ ਨੂੰ ਹੌਂਸਲਾ ਹਫਜਾਈ ਵਾਸਤੇ ਦਿਤੇ ਜਾਣ ਵਾਲੇ ਕਰੀਬਨ ਕਰੀਬਨ ਇਕੱਤੀ ਸੌਅ ਐਰੋ , ਸੋਨੀ ਰਾਣੀ ਪੁਰੀਆ, ਕੁਲਵਿੰਦਰ ਸਿੰਘ ਰੰਗਾ , ਸਰਤਾਜ ਸਿੰਘ ਧੰਜੂ ,ਬਿੱਟੂ ਘੋੜੇਚੱਕੀਆ ਅਤੇ ਉਨਾਂ ਦੇ ਹੋਰ ਸਾਥੀ ਦੇਣਗੇ , ਜਿਸਦਾ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਪਰੋਕਤ ਦਾਨੀ ਵੀਰਾਂ ਦਾ ਦਿਲ ਦੀਆਂ ਗਹਿਰਾਹੀਆਂ ਵਿੱਚੋਂ ਧੰਨਵਾਦ ਕੀਤਾ ਅਤੇ ਕਲੱਬ ਦੀ ਹੌਂਸਲਾ ਹਫਜਾਈ ਕਰਨ ਬਦਲੇ ਜੀਅ ਆਇਆਂ ਵੀ ਕਿਹਾ | ਪ੍ਮਾਤਮਾਂ ਇਨਾਂ ਵੀਰਾਂ ਨੂੰ ਹਮੇਸ਼ਾਂ ਚੜਦੀਆਂ ਕਲਾ ਵਿੱਚ ਰੱਖੇ ਅਤੇ ਲੰਮੇਰੀ ਉਮਰ ਬਖਸ਼ੇ |





