ਜਲੰਧਰ (jaspal kainth)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਪਾਰਟੀ ਦੇ ਸੂਬਾ ਦਫਤਰ ਵਿੱਚ ਪੰਜਾਬ ਤੇ ਜੰਮੂ-ਕਸ਼ਮੀਰ ਸੂਬਿਆਂ ਦੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਲਈ ਇੱਕ ਬੈਠਕ ਰੱਖੀ ਗਈ। ਇਸ ਵਿੱਚ ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਮੁੱਖ ਮਹਿਮਾਨ ਵੱਜੋਂ ਪਹੁੰਚੇ। ਇਸ ਮੌਕੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਸਨ। ਮੀਟਿੰਗ ਵਿੱਚ ਆਕਾਸ਼ ਆਨੰਦ ਨੇ ਦੋਵੇਂ ਸੂਬਿਆਂ ਦੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਨਾਲ ਹੀ ਪਾਰਟੀ ਨੂੰ ਬੂਥ, ਸੈਕਟਰ ਤੇ ਜ਼ਿਲ੍ਹਾ ਪੱਧਰ ’ਤੇ ਮਜ਼ਬੂਤ ਕਰਨ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮਜ਼ਬੂਤ ਸੰਗਠਨ ਦੇ ਦਮ ’ਤੇ ਬਸਪਾ ਸੱਤਾ ਦੀ ਲੜਾਈ ਲੜੇਗੀ।

ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਦੇ ਜਲੰਧਰ ਪਹੁੰਚਣ ’ਤੇ ਬਸਪਾ ਵਰਕਰਾਂ ਨੇ ਢੋਲ ਵਜਾ ਕੇ ਭੰਗੜੇ ਪਾ ਕੇ ਅਤੇ ਨਾਅਰਿਆਂ ਵਿਚਕਾਰ ਉਨ੍ਹਾਂ ਜੋਸ਼ੀਲੇ ਅੰਦਾਜ਼ ’ਚ ਸਵਾਗਤ ਕੀਤਾ। ਇਸ ਦੌਰਾਨ ਬਸਪਾ ਦੇ ਜੰਮੂ-ਕਸ਼ਮੀਰ, ਹਿਮਾਚਲ ਦੇ ਕੇਂਦਰੀ ਇੰਚਾਰਜ ਧਰਮਵੀਰ ਅਸ਼ੋਕ, ਪੰਜਾਬ-ਚੰਡੀਗੜ੍ਹ ਇੰਚਾਰਜ ਵਿਪੁਲ ਕੁਮਾਰ, ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਜੰਮੂ-ਕਸ਼ਮੀਰ ਦੇ ਕੋਆਰਡੀਨੇਟਰ ਦਇਆ ਚੰਦ, ਜੰਮੂ ਕਸ਼ਮੀਰ ਦੇ ਪ੍ਰਧਾਨ ਦਰਸ਼ਨ ਰਾਣਾ ਵੱਲੋਂ ਸਵਾਗਤ ਕੀਤਾ ਗਿਆ।

ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਨੇ ਸਭ ਤੋਂ ਪਹਿਲਾਂ ਸੰਤਾਂ, ਗੁਰੂਆਂ, ਮਹਾਪੁਰਖਾਂ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਬਾਮਸੇਫ, ਡੀਐਸ ਫੋਰ ਤੇ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਉਹ ਬਸਪਾ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਸੰਘਰਸ਼ਮਈ ਜੀਵਨ ਤੋਂ ਬਹੁਤ ਪ੍ਰਭਾਵਿਤ ਹਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਬਾਬਾ ਸਾਹਿਬ ਡਾ. ਅੰਬੇਡਕਰ ਤੇ ਸਾਹਿਬ ਕਾਂਸ਼ੀਰਾਮ ਦੇ ਸਵੈਮਾਣ ਵਾਲੇ ਅੰਦੋਲਨ ਰਾਹ ’ਤੇ ਚੱਲਦੇ ਹੋਏ ਲਗਾ ਦਿੱਤੀ ਹੈ। ਦੇਸ਼ ਦੇ ਸਭ ਤੋਂ ਵੱਧ ਵਿਧਾਨਸਭਾ ਸੀਟਾਂ ਵਾਲੇ ਸੂਬੇ ਉਤਰ ਪ੍ਰਦੇਸ਼ ਵਿੱਚ ਚਾਰ ਵਾਰ ਸਰਕਾਰ ਬਣਾ ਕੇ ਭੈਣ ਕੁਮਾਰੀ ਮਾਇਆਵਤੀ ਨੇ ਬਹੁਜਨ ਸਮਾਜ ਲਈ ਮਿਸਾਲ ਪੇਸ਼ ਕੀਤੀ ਹੈ। ਅੱਜ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਕਰੋੜਾਂ ਲੋਕ ਬਸਪਾ ਦੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਅੰਦੋਲਨ ਨਾਲ ਜੁੜ ਚੁੱਕੇ ਹਨ। ਆਕਾਸ਼ ਆਨੰਦ ਨੇ ਕਿਹਾ ਕਿ ਉਹ ਭੈਣ ਕੁਮਾਰੀ ਮਾਇਆਵਤੀ ਤੋਂ ਪ੍ਰਭਾਵਿਤ ਹੋ ਕੇ ਬਸਪਾ ਦੇ ਮਿਸ਼ਨ ਨਾਲ ਜੁੜੇ ਹਨ ਅਤੇ ਬਸਪਾ ਦੇ ਇਸ ਮਿਸ਼ਨ ’ਤੇ ਚੱਲਦੇ ਹੋ ਆਖਰੀ ਸਾਹਾਂ ਤੱਕ ਉਹ ਇਸਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਰਹਿਣਗੇ।

ਉਨ੍ਹਾਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦੇ ਬਸਪਾ ਅਹੁਦੇਦਾਰਾਂ-ਵਰਕਰਾਂ ਨੂੰ ਇਹ ਸਖਤ ਨਿਰਦੇਸ਼ ਹਨ ਕਿ ਬੂਥ, ਸੈਕਟਰ ਤੇ ਜ਼ਿਲ੍ਹਾ ਪੱਧਰ ’ਤੇ ਸੰਗਠਨ ਮਜ਼ਬੂਤ ਕੀਤਾ ਜਾਵੇ। ਇਸੇ ਮਜ਼ਬੂਤ ਸੰਗਠਨ ਦੀ ਬਦੌਲਤ ਬਸਪਾ ਸੱਤਾ ਦੀ ਲੜਾਈ ਲੜੇਗੀ।

ਇਸ ਮੌਕੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਦਾ ਪੰਜਾਬ ਪਹੁੰਚਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ ਦੀ ਬਦੌਲਤ ਮਿਲਿਆ ਹੈ। ਇਸ ਲਈ ਬਹੁਜਨ ਸਮਾਜ ਦੇ ਲੋਕ ਇਸ ਦਾ ਸਹੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਪੂੰਜੀਵਾਦੀ ਪਾਰਟੀਆਂ ਨੂੰ ਵੋਟਾਂ ਪਾਉਣ ਦੀ ਬਜਾਏ ਲੋਕ ਬਸਪਾ ਰਾਹੀਂ ਆਪਣੀ ਸੱਤਾ ਸਥਾਪਿਤ ਕਰਨ। ਭੈਣ ਕੁਮਾਰੀ ਮਾਇਆਵਤੀ ਨੇ ਮੁੱਖ ਮੰਤਰੀ ਰਹਿੰਦੇ ਹੋਏ ਆਪਣੀਆਂ ਚਾਰ ਸਰਕਾਰਾਂ ਦੌਰਾਨ ਲੋਕ ਪੱਖੀ ਕੰਮ ਕਰਕੇ ਦਿਖਾਏ ਹਨ, ਜੋ ਕਿ ਬੇਮਿਸਾਲ ਹਨ। ਉਨ੍ਹਾਂ ਨੇ ਬਸਪਾ ਅਹੁਦੇਦਾਰਾਂ-ਵਰਕਰਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤਾਂ ਕਿ ਪੂੰਜੀਵਾਦੀ ਪਾਰਟੀਆਂ ਵੱਲੋਂ ਕੀਤੀ ਜਾਣ ਵਾਲੀ ਲੋਕਾਂ ਦੀਆਂ ਵੋਟਾਂ ਦੀ ਲੁੱਟ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਉਹ ਸਮੀਖਿਆ ਬੈਠਕ ’ਚ ਪਹੁੰਚਣ ’ਤੇ ਪਾਰਟੀ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਨੂੰ ਜੀ ਆਇਆਂ ਨੂੰ ਕਹਿੰਦੇ ਹਨ ਤੇ ਨਾਲ ਹੀ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ, ਜੰਮੂ-ਕਸ਼ਮੀਰ ਦੇ ਕੇਂਦਰੀ ਕੋਆਰਡੀਨੇਟਰ ਧਰਮਵੀਰ ਅਸ਼ੋਕ, ਪੰਜਾਬ ਇੰਚਾਰਜ ਵਿਪੁਲ ਕੁਮਾਰ ਦਾ ਵੀ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਆਕਾਸ਼ ਆਨੰਦ ਦੇ ਪੰਜਾਬ ਆਉਣ ਨਾਲ ਪਾਰਟੀ ਸੰਗਠਨ ਵਿੱਚ ਇੱਕ ਨਵੀਂ ਊਰਜਾ ਪੈਦਾ ਹੋਈ ਹੈ। ਬਸਪਾ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਹੋਰ ਬੁਲੰਦੀਆਂ ਤੱਕ ਪਹੁੰਚੇਗੀ। ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਬਸਪਾ ਪੰਜਾਬ ’ਚ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਚੰਗੇ ਨਤੀਜੇ ਭੈਣ ਮਾਇਆਵਤੀ ਦੀ ਝੋਲੀ ’ਚ ਪਾਵਾਂਗੇ।
ਇਸ ਮੌਕੇ ਮਿਸ਼ਨਰੀ ਕਲਾਕਾਰਾਂ ਨੇ ਵੀ ਆਕਾਸ਼ ਆਨੰਦ ਦੇ ਸਵਾਗਤ ਵਿੱਚ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਫਗਵਾੜਾ, ਨਗਰ ਕੌਂਸਲ ਭੋਗਪੁਰ ਦੇ ਉਪਪ੍ਰਧਾਨ ਰਾਕੇਸ਼ ਬੱਗਾ, ਕੌਂਸਲਰ ਦਵਿੰਦਰ ਗੋਗਾ, ਕੌਂਸਲਰ ਚਿਰੰਜੀ ਲਾਲ ਕਾਲਾ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਮਦਨ ਮੱਦੀ ਅਲਾਵਲਪੁਰ ਵੱਲੋਂ ਵੀ ਆਕਾਸ਼ ਆਨੰਦ ਨੂੰ ਗੁਲਦਸਤਾ ਭੇਂਟ ਕੀਤਾ ਗਿਆ। ਇਸ ਮੀਟਿੰਗ ਦੌਰਾਨ ਬਸਪਾ ਦੇ ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਰਦੂਲਗੜ, ਗੁਰਨਾਮ ਚੌਧਰੀ, ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਬਲਦੇਵ ਮਹਿਰਾ, ਰਜਿੰਦਰ ਸਿੰਘ ਨਨਹੇੜੀਆ, ਪ੍ਰਵੀਨ ਬੰਗਾ, ਜਗਜੀਤ ਸਿੰਘ ਛੜਬੜ, ਹਰਭਜਨ ਸਿੰਘ ਠੇਕੇਦਾਰ, ਠੇਕੇਦਾਰ ਭਗਵਾਨ ਦਾਸ, ਚਮਕੌਰ ਸਿੰਘ ਵੀਰ, ਸੁਖਦੇਵ ਸਿੰਘ ਜੀਰਾ, ਤਰਸੇਮ ਸਿੰਘ ਥਾਪਰ, ਮੱਖਣ ਸਿੰਘ, ਜੋਗਾ ਸਿੰਘ ਪਨੌਧੀਆ, ਲਾਲ ਸਿੰਘ ਸੁਲਹਾਣੀ, ਅਮਰਜੀਤ ਸਿੰਘ ਝਲੂਰ, ਲਾਲ ਚੰਦ ਔਜਲਾ, ਓਮ ਪ੍ਰਕਾਸ਼ ਸਰੋਆ, ਗੁਰਬਖਸ਼ ਸਿੰਘ ਚੌਹਾਨ, ਕੁਲਵੰਤ ਸਿੰਘ ਮਹਿਤੋ, ਸੰਤ ਰਾਮ ਮੱਲੀਆਂ, ਬਲਵਿੰਦਰ ਬਿੱਟਾ, ਦੌਲਤ ਰਾਮ, ਬਲਜੀਤ ਸਿੰਘ, ਤਾਰਾ ਚੰਦ ਭਗਤ, ਬਲਵੰਤ ਖਹਿਰਾ, ਮੀਨਾ ਰਾਣੀ, ਰਾਕੇਸ਼ ਕੁਮਾਰ ਦਾਤਾਰਪੁਰ, ਮਨਿੰਦਰ ਸਿੰਘ ਸ਼ੇਰਪੁਰੀ, ਸੁਖਦੇਵ ਬਿੱਟਾ, ਰਣਬੀਰ ਬਾਬਰ, ਭਜਨ ਸਿੰਘ ਕੰਬੋਜ, ਗੁਰਮੀਤ ਸਿੰਘ, ਦਿਲਬਾਗ ਚੰਦ, ਨਿੱਕਾ ਸਿੰਘ, ਸ਼ੀਲਾ ਰਾਣੀ, ਜਸਵੀਰ ਸਿੰਘ, ਪੀਡੀ ਸ਼ਾਂਤ, ਸੁਰਜੀਤ ਸਿੰਘ ਬਹਿਲ, ਹਰਬੰਸ ਲਾਲ, ਇੰਜ. ਜਸਵੰਤ ਰਾਏ, ਪਰਮਜੀਤ ਮੱਲ, ਜਗਦੀਸ਼ ਦੀਸ਼ਾ ਆਦਿ ਸਮੇਤ ਦੋਵੇਂ ਸੂਬਿਆਂ ਦੇ ਬਾਮਸੇਫ ਤੇ ਬੀਵੀਐਫ ਅਹੁਦੇਦਾਰ ਵੀ ਮੌਜ਼ੂਦ ਸਨ।





