ਲੋਹੀਆਂ ਖਾਸ (ਰਾਜੀਵ ਬੱਬੂ)-ਆਮਦਨ ਕਰ ਦਫ਼ਤਰ, ਨਕੋਦਰ ਨੇ ਡਾ. ਜੀ.ਐਸ. ਫਣੀ ਕਿਸ਼ੋਰ, ਯੋਗ ਮੁੱਖ ਆਮਦਨ ਕਰ ਕਮਿਸ਼ਨਰ ਦੀ ਅਗਵਾਈ ਹੇਠ ਅਤੇ ਸ਼੍ਰੀ ਜੇ.ਐਸ. ਮਿਨਹਾਸ, ਪ੍ਰਿੰ. ਆਮਦਨ ਕਰ ਕਮਿਸ਼ਨਰ, ਜਲੰਧਰ-1 ਅਤੇ ਸ਼੍ਰੀ ਧਰਮੇਂਦਰ ਸਿੰਘ ਪੂਨੀਆ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਰੇਂਜ-4, ਜਲੰਧਰ ਦੀ ਯੋਗ ਅਗਵਾਈ ਹੇਠ ਪਾਰਕਲੈਂਡ ਪੈਲੇਸ, ਲੋਹੀਆਂ ਖਾਸ ਵਿਖੇ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ, ਕਰਿਆਨਾ ਯੂਨੀਅਨ ਦੇ ਆਗੂ ਅਤੇ ਵਪਾਰੀ, ਕਮਿਸ਼ਨ ਏਜੰਟ, ਕੱਪੜਾ ਵਪਾਰੀ, ਲੱਕੜ ਵਪਾਰੀ, ਇਲੈਕਟ੍ਰਾਨਿਕ ਵਪਾਰੀ, ਮਿਠਾਈ ਦੀਆਂ ਦੁਕਾਨਾਂ ਦੇ ਮਾਲਕ, ਲੇਖਾਕਾਰ, ਵਕੀਲ ਅਤੇ ਸੀ.ਏ., ਕਿਸਾਨ ਅਤੇ ਤਨਖਾਹਦਾਰ/ਪੈਨਸ਼ਨਰਾਂ ਨੇ ਆਊਟਰੀਚ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਹਨਾਂ ਨੂੰ ਧਾਰਾ 234B ਅਤੇ ਧਾਰਾ 234C/ਸਵੈ-ਮੁਲਾਂਕਣ ਟੈਕਸ ਭੁਗਤਾਨਾਂ ਅਧੀਨ ਵਿਆਜ ਤੋਂ ਬਚਣ ਲਈ ਨਿਰਧਾਰਤ ਮਿਤੀਆਂ ਤੋਂ ਪਹਿਲਾਂ ਐਡਵਾਂਸ ਟੈਕਸਾਂ ਦੇ ਸਮੇਂ ਸਿਰ ਭੁਗਤਾਨ ਬਾਰੇ ਜਾਗਰੂਕ ਕੀਤਾ ਗਿਆ, ਐਕਟ ਦੇ ਅਧਿਆਇ VIA ਅਧੀਨ ਢੁਕਵੀਆਂ ਕਟੌਤੀਆਂ/ਛੋਟਾਂ ਦਾ ਦਾਅਵਾ ਕਰਨ ਅਤੇ ਉਹਨਾਂ ਦੀਆਂ ਰਿਟਰਨਾਂ ਵਿੱਚ ਹੋਰ ਕਟੌਤੀਆਂ, ਸਹੀ ITR ਫਾਰਮ ਭਰਨ ਦੀ ਸਲਾਹ ਵੀ ਦਿੱਤੀ ਗਈ। ਉਹਨਾਂ ਨੂੰ A.Y. 2021-22 ਤੋਂ ਬਾਅਦ ਲਈ ਅੱਪਡੇਟ ਕੀਤੀ ਰਿਟਰਨ ਸਮਾਂ ਸੀਮਾ ਅਤੇ ਇਸ ‘ਤੇ ਅਦਾ ਕੀਤੀ ਜਾਣ ਵਾਲੀ ਵਿਆਜ ਰਕਮ ਬਾਰੇ ਵੀ ਜਾਣੂ ਕਰਵਾਇਆ ਗਿਆ। ਮੁਲਾਂਕਣਕਰਤਾਵਾਂ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਦਾ ਇਕੱਠ ਲਗਭਗ 100 ਤੋਂ ਵੱਧ ਗਿਣਤੀ ਵਿੱਚ ਸੀ।





