*ਬੀਤੀ ਦਿਨਾਂ ਪਿੰਡ ਮਿਆਣੀ ‘ਚ 32 ਸਾਲਾ ਨੌਜਵਾਨ ਦੀ ਕੁੱਟਮਾਰ ਕਰਨ ਕਾਰਣ ਹੋਈ ਮੌਤ* 

Uncategorized
Spread the love

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ) ਬੀਤੇ 2 ਮਹੀਨੇ ਪਹਿਲਾਂ ਪਿੰਡ ਮਿਆਣੀ ਵਿਖੇ ਇੱਕ ਨੌਜਵਾਨ ਦੀ 5-6 ਲੋਕਾਂ ਨੇ ਬੇਰਹਿਮੀ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਸੀ, ਜਿਸ ਦੀ ਕਿ ਬੀਤੀ 10 ਸਤੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ । ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਾਲੋ ਬਾਈ ਪਤਨੀ ਵਿਧਵਾ ਸੀਨਾ ਸਿੰਘ ਵਾਸੀ ਮਿਆਣੀ ਥਾਣਾ ਲੋਹੀਆਂ ਖਾਸ ਜਿਲ੍ਹਾਂ ਜਲੰਧਰ ਨੇ ਦੱਸਿਆ ਕਿ ਮੈਂ ਉਕਤ ਪਤੇ ਦੀ ਰਹਿਣ ਵਾਲੀ ਹਾਂ ਤੇ ਘਰੇਲੂ ਕੰਮ ਕਾਰ ਕਰਦੀਆਂ ਤੇ ਮੇਰਾ ਪਤੀ ਸੀਨਾ ਸਿੰਘ ਜਿਸ ਦੀ ਕਿ 2023 ਦੇ ਵਿੱਚ ਵਿਦੇਸ਼ ਵਿੱਚ ਮੌਤ ਹੋ ਗਈ ਸੀ ‘ਤੇ ਮੇਰੇ ਤਿੰਨ ਲੜਕੇ ਜਿਸ ਵਿੱਚ ਵੱਡਾ ਲੜਕਾ ਪਰਮਜੀਤ ਸਿੰਘ, ਚਰਨਜੀਤ ਸਿੰਘ ਅਤੇ ਸਭ ਤੋਂ ਛੋਟਾ ਲੜਕਾ ਸੁੱਚਾ ਸਿੰਘ ਜਿਸ ਦੀ ਕਿ 8 ਜੁਲਾਈ ਨੂੰ ਕਰੀਬ ਦੁਪਹਿਰ 1 ਵਜੇ ਮੇਰਾ ਲੜਕਾ ਸੁੱਚਾ ਸਿੰਘ ਮੇਰੇ ਪੋਤਰੇ ਜਗਮੀਤ ਸਿੰਘ ਉਰਫ ਮੀਤ ਪੁੱਤਰ ਪਰਮਜੀਤ ਸਿੰਘ ਨੂੰ ਨਾਲ ਲੈ ਕੇ ਸਕੂਟਰੀ ਤੇ ਸਵਾਰ ਹੋ ਕੇ ਪੰਡਿਤ ਕ੍ਰਿਸ਼ਨ ਦੇਵ ਉਰਫ ਬਿੱਲੂ ਵਾਸੀ ਮਿਆਣੀ ਪਾਸੋਂ 10000 ਉਧਾਰ ਲੈਣ ਲਈ ਗਿਆ ਸੀ ਜੋ ਕਿ ਕਾਫੀ ਦੇਰ ਤੱਕ ਵਾਪਸ ਨਾ ਆਉਣ ਕਰਕੇ ਸੁੱਚਾ ਸਿੰਘ ਅਸੀਂ ਫੋਨ ਕਰਿਆ ਪਰ ਉਸ ਤੇ ਸੰਪਰਕ ਨਹੀਂ ਹੋਇਆ । ਫਿਰ ਅਸੀਂ ਦੁਬਾਰਾ ਪੰਡਿਤ ਕ੍ਰਿਸ਼ਨ ਦੇਵ ਨੂੰ ਫੋਨ ਕੀਤਾ ਜਿਸ ਨੇ ਦੱਸਿਆ ਕਿ ਤੁਹਾਡਾ ਬੇਟਾ ਤੇ ਤੁਹਾਡਾ ਪੋਤਰਾ ਮੇਰੇ ਕੋਲੋਂ 10 ਹਜਾਰ ਰੁਪਏ ਲੈ ਕੇ ਜਾ ਚੁੱਕੇ ਹਨ । ਪੀੜਿਤ ਮਹਿਲਾ ਨੇ ਦੱਸਿਆ ਕਿ ਅਸੀਂ ਉਸਦੀ ਆਪਣੇ ਲੇਵਲ ਤੇ ਕਾਫੀ ਭਾਲ ਕੀਤੀ ਪਰ ਉਹ ਸਾਨੂੰ ਕਿਤੇ ਨਹੀਂ ਮਿਲਿਆ ।ਫਿਰ ਮੈਂ ਅਤੇ ਮੇਰੀ ਨੋਹ ਜਸਵਿੰਦਰ ਕੌਰ ਸੁੱਚਾ ਸਿੰਘ ਅਤੇ ਮੇਰਾ ਪੋਤਰਾ ਜਗਮੀਤ ਸਿੰਘ ਦੀ ਭਾਲ ਕਰਨ ਦੇ ਲਈ ਦਰਿਆ ਬਨ ਪਿਪਲੀ ਤੇ ਜਾ ਰਹੇ ਸੀ ਤਾਂ ਰਾਸਤੇ ਵਿੱਚ ਰੁਲੀਆ ਸਿੰਘ ਦੇ ਖੇਤਾਂ ਕੋਲ ਪੀਰਾਂ ਦੀ ਜਗ੍ਹਾ ਤੋਂ ਨੇੜੇ ਥੋੜੀ ਦੂਰ ਪਰ ਸਾਡੀ ਸਕੂਟਰੀ ਡਿੱਗੀ ਪਈ ਸੀ ਤੇ ਮੇਰਾ ਲੜਕਾ ਸੁੱਚਾ ਸਿੰਘ ਬੇਹੋਸੀ ਦੀ ਹਾਲਤ ਵਿੱਚ ਡਿੱਗਿਆ ਹੋਇਆ ਸੀ ਤੇ ਮੇਰਾ ਪੋਤਰਾ ਜਗਮੀਤ ਸਿੰਘ ਨੇੜੇ ਬੈਠ ਕੇ ਰੋ ਰਿਹਾ ਸੀ ਜੋ ਕਿ ਕਾਫੀ ਡਰਿਆ ਹੋਇਆ ਸੀ ਅਤੇ ਸਹਿਮਿਆ ਹੋਇਆ ਸੀ ਅਤੇ ਸੁੱਚਾ ਸਿੰਘ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਪਰ ਸੁੱਚੇ ਸਿੰਘ ਨੂੰ ਥੋੜੀ ਦੇਰ ਬਾਅਦ ਹੋਸ਼ ਆ ਗਿਆ ਤੇ ਉਸ ਨੇ ਦੱਸਿਆ ਕਿ ਮੈਨੂੰ ਗੁਰਪ੍ਰੀਤ ਉਰਫ ਗੋਰੀ, ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰਾਨ ਰੁਲੀਆ ਸਿੰਘ ਵਾਸੀ ਪਿਪਲੀ ਅਤੇ ਇਹਨਾਂ ਦੇ ਰਿਸ਼ਤੇਦਾਰ ਫਤਹਿ ਸਿੰਘ ਨਿਹੰਗ ਵਾਸੀ ਸਵਾਇਆ ਰਾਏ ਨੇੜੇ ਜਲਾਲਾਬਾਦ ਜਿਲ੍ਹਾਂ ਫਾਜ਼ਿਲਕਾ ਹਾਲ ਵਾਸੀ ਪਿਪਲੀ ਜਸਵਿੰਦਰ ਸਿੰਘ ਉਰਫ ਖਿੰਦੀ ਪੁੱਤਰ ਸਤਨਾਮ ਸਿੰਘ ਵਾਸੀ ਪਿਪਲੀ ਅਤੇ ਜੋਰਾ ਸਿੰਘ ਉਰਫ ਜੋਰਾ ਪੁੱਤਰ ਜਗਦੀਸ਼ ਸਿੰਘ ਵਾਸੀ ਪਿਪਲੀ ਬਨ, ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿਪਲੀ ਨੇ ਰਲ ਕੇ ਮੇਰੀ ਕੁੱਟਮਾਰ ਕੀਤੀ ਤੇ ਇੰਨੇ ਹੀ ਦੇਰ ਨੂੰ ਮੇਰਾ ਲੜਕਾ ਸੁੱਚਾ ਸਿੰਘ ਫਿਰ ਦੁਬਾਰਾ ਬੇਹੋਸ਼ ਹੋ ਗਿਆ । ਮੈਂ ਤੇ ਮੇਰੀ ਨੂੰਹ ਨੇ ਚੁੱਕ ਕੇ ਮੇਰੇ ਬੇਟੇ ਸੁੱਚੇ ਸਿੰਘ ਨੂੰ ਸਕੂਟਰੀ ਤੇ ਬਿਠਾ ਕੇ ਆਪਣੇ ਪੋਤੇ ਜਗਮੀਤ ਸਿੰਘ ਨੂੰ ਨਾਲ ਲੈ ਕੇ ਆਪਣੇ ਪਿੰਡ ਮਿਆਣੀ ਘਰ ਲੈ ਕੇ ਆ ਗਏ ਤਾਂ ਅਸੀਂ ਆਪਣੇ ਮੋਬਾਈਲ ਤੋਂ 108 ਐਮਬੂਲੈਂਸ ਨੂੰ ਫੋਨ ਕਰਕੇ ਇਲਾਜ ਦੇ ਲਈ ਲੋਹੀਆਂ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਐਮ.ਆਰ.ਐਲ ਕੱਟ ਕੇ ਸਿਵਿਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ । ਜਿੱਥੇ ਸਿਵਿਲ ਹਸਪਤਾਲ ਜਲੰਧਰ ਵਿੱਚ ਅਸੀਂ ਕਾਫੀ ਦਿਨ ਰਹੇ ਜਿੱਥੇ ਸੁੱਚਾ ਸਿੰਘ ਦਾ ਇਲਾਜ ਚੱਲ ਰਿਹਾ ਸੀ ਜਿਸ ਨੂੰ ਕਿ ਥੋੜੇ ਹੀ ਦਿਨਾਂ ਬਾਅਦ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ । ਜਿਸ ਦੀ ਕਿ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰ ਉਥੇ ਵੀ ਡਾਕਟਰਾਂ ਵੱਲੋਂ ਇਸ ਦਾ ਇਲਾਜ ਨਾ ਹੁੰਦਿਆਂ ਵੇਖ ਸਾਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ । ਜਿੱਥੇ ਅਸੀਂ 20-22 ਦਿਨ ਰਹਿਣ ਤੋਂ ਬਾਅਦ ਆਪਣੇ ਲੜਕੇ ਸੁੱਚਾ ਸਿੰਘ ਨੂੰ ਲੈ ਕੇ ਆਪਣੇ ਪਿੰਡ ਮਿਆਣੀ ਘਰ ਆ ਗਏ ਜਿੱਸ ਦੀ ਬੀਤੇ 9 ਤਰੀਕ ਨੂੰ ਸਵੇਰੇ 4 ਵਜੇ ਮੇਰੇ ਪੁੱਤਰ ਸੁੱਚਾ ਸਿੰਘ ਦੀ ਮੌਤ ਹੋ ਗਈ ਹੈ । ਪੀੜਿਤ ਪਰਿਵਾਰ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਉਹਨਾਂ ਨੇ ਕਿਹਾ ਕਿ ਉਕਤ ਆਰੋਪੀ ਸ਼ਰੇਆਮ ਆਪਣੇ ਘਰਾਂ ਦੇ ਵਿੱਚ ਘੁੰਮ ਰਹੇ ਹਨ ਪਰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਅਤੇ ਨਾ ਹੀ ਸਾਡਾ ਇਹਨਾਂ ਨੇ ਪਰਚਾ ਦਰਜ ਕੀਤਾ ਹੈ । ਪੀੜਿਤ ਪਰਿਵਾਰ ਪਿਛਲੇ ਦੋ ਦਿਨ ਤੋਂ ਮ੍ਰਿਤਕ ਦੇਹ ਨੂੰ ਲੈ ਕੇ ਨਕੋਦਰ ਦੀ ਮੋਰਚਰੀ ਵਿੱਚ ਡੈਡਬਾਡੀ ਨੂੰ ਰੱਖਿਆ ਹੋਇਆ ਹੈ ਜਿਸ ਦਾ ਕਿ ਪੋਸਮਾਸਟਮ ਹੋਣਾ ਹੈ ਪੀਡਿਤ ਮਹਿਲਾ ਨੇ ਕਿਹਾ ਕਿ ਜਦੋਂ ਤੱਕ ਉਕਤ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਨਸਾਫ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਮੇਰੇ ਬੇਟੇ ਸੁੱਚੇ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ ।

Leave a Reply

Your email address will not be published. Required fields are marked *