*ਆਪ ਸਰਕਾਰ ਦੇ ਜਬਰ ਦੇ ਵਿਰੋਧ ’ਚ ਬਸਪਾ ਦਾ ਪ੍ਰਦਰਸ਼ਨ ,ਬਸਪਾ ਨੇ ਡੀਸੀ ਰਾਹੀਂ ਰਾਜਪਾਲ ਨੂੰ ਭੇਜਿਆ ਮੈਮੋਰੰਡਮ*

देश पंजाब
Spread the love

ਜਲੰਧਰ (ਜਸਪਾਲ ਕੈਂਥ )-ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੰਜਾਬ ਦੇ ਲੋਕਾਂ ’ਤੇ ਕੀਤੇ ਜਾ ਰਹੇ ਜਬਰ ਦੇ ਵਿਰੋਧ ’ਚ ਬਹੁਜਨ ਸਮਾਜ ਪਾਰਟੀ ( ਬਸਪਾ) ਵੱਲੋਂ ਸ਼ੁੱਕਰਵਾਰ ਨੂੰ ਡੀਸੀ ਦਫਤਰ ਦੇ ਬਾਹਰ ਰੋਹ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਸਪਾ ਦੇ ਜਲੰਧਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਤੇ ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਆਪ ਨੇ ਆਪਣੇ ਰਾਜ ਦੇ ਚਾਰ ਸਾਲਾਂ ’ਚ ਪੰਜਾਬ ਦੇ ਹਰ ਵਰਗ ’ਤੇ ਸਰਕਾਰੀ ਜਬਰ ਕੀਤਾ ਹੈ। ਪਟਿਆਲਾ ’ਚ ਬੇਰੁਜ਼ਗਾਰ ਨੌਜਵਾਨਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜਿੱਥੇ ਮੁਲਾਜ਼ਮਾਂ, ਮੀਡੀਆ ਅਦਾਰਿਆਂ, ਕਿਸਾਨਾਂ ਖਿਲਾਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉੱਥੇ ਆਪ ਦੇ ਰਾਜ ’ਚ ਦਲਿਤਾਂ ’ਤੇ ਵੀ ਵੱਡੇ ਪੱਧਰ ’ਤੇ ਧੱਕੇਸ਼ਾਹੀ ਕੀਤੀ ਗਈ ਹੈ। ਆਪ ਸਰਕਾਰ ਵੱਲੋਂ ਐਸਐਸਪੀ ਪੱਧਰ ’ਤੇ ਅਧਿਕਾਰੀਆਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਹੈ ਕਿ ਉਹ ਦਲਿਤਾਂ ’ਤੇ ਜਿੰਨੇ ਮਰਜੀ ਅੱਤਿਆਚਾਰ ਕਰ ਲੈਣ। ਇਹੀ ਕਾਰਨ ਹੈ ਕਿ ਜਲੰਧਰ ਤੇ ਖਾਸਕਰ ਦੋਆਬਾ ਦੇ ਖੇਤਰ ’ਚ ਦਲਿਤਾਂ ’ਤੇ ਆਪ ਵੱਲੋਂ ਪੁਲਿਸ ਰਾਹੀਂ ਵੱਡੇ ਪੱਧਰ ’ਤੇ ਅੱਤਿਆਚਾਰ ਕੀਤੇ ਗਏ ਹਨ।

ਬਸਪਾ ਆਗੂਆਂ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਬਹੁਤੇ ਸਾਰੇ ਦਲਿਤਾਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜਾਣਬੁੱਝ ਕੇ 42 ਬੇਗੁਨਾਹ ਦਲਿਤਾਂ ਖਿਲਾਫ ਝੂਠੇ ਹਾਈਵੇ ਦੇ ਕੇਸ ’ਚ ਚਲਾਨ ਪੇਸ਼ ਕੀਤਾ ਗਿਆ ਹੈ। ਝੂਠੇ ਕੇਸਾਂ ’ਚ ਨਜਾਇਜ਼ ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ। ਇੱਥੋਂ ਤੱਕ ਕਿ ਦਲਿਤ ਸਮਾਜ ਨਾਲ ਸਬੰਧਤ ਲੜਕੀਆਂ ’ਤੇ ਵੀ ਫਿਰੌਤੀ, ਵਸੂਲੀ ਕਰਨ ਤੇ ਹਮਲਾ ਕਰਨ ਆਦਿ ਦੇ ਝੂਠੇ ਕੇਸ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਾਏ ਗਏ ਹਨ। ਇਨ੍ਹਾਂ ਕੇਸਾਂ ’ਚ ਇਨਸਾਫ ਲਈ ਬਸਪਾ ਸੰਘਰਸ਼ ਕਰੇਗੀ। ਸੂਬਾ ਸੱਕਤਰ ਇੰਜ ਜਸਵੰਤ ਰਾਏ, ਜਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ ਤੇ ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ ਨੇ ਕਿਹਾ ਕਿ ਦਲਿਤਾਂ ਨਾਲ ਸਬੰਧਤ ਵੱਖ-ਵੱਖ ਵਿਦਿਆਰਥੀਆਂ ਨੂੰ ਵੀ ਯੂਨੀਵਰਸਿਟੀਆਂ ’ਚ ਤਸ਼ੱਦਦ ਕਰਕੇ ਜਾਨ ਗੁਆਣੀ ਪਈ ਹੈ। ਇਸ ਤੋਂ ਇਲਾਵਾ ਜਲੰਧਰ ਨਾਲ ਸਬੰਧਤ ਡਾ. ਰਮਨਦੀਪ ਸਿੰਘ ’ਤੇ ਪਟਿਆਲਾ ’ਚ ਜਾਨਲੇਵਾ ਹਮਲਾ ਹੋਇਆ ਤੇ ਉਨ੍ਹਾਂ ਨੂੰ ਕਿਡਨੈਪ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ, ਪਰ ਗਿ੍ਰਫਤਾਰੀ ਨਾ ਕਰਕੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਰਨਤਾਰਨ ’ਚ ਦਲਿਤਾਂ ਦੇ ਘਰਾਂ ਨੂੰ ਅੱਗ ਲਗਾਈ ਗਈ ਤੇ ਮਲੋਟ ’ਚ ਵੀ ਅਣਮਨੁੱਖੀ ਤਸ਼ੱਦਦ ਕੀਤਾ ਗਿਆ।

ਬਸਪਾ ਵੱਲੋਂ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ। ਇਸ ਵਿੱਚ ਪੀਐਸਪੀਸੀਐਲ ਦੇ ਅਪ੍ਰੈਂਟਿਸ ਲਾਈਨਮੈਨਾਂ ਨੂੰ ਇਨਸਾਫ ਦੇਣ, ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਬਣਦਾ 18 ਫੀਸਦੀ ਡੀਏ ਦਾ ਏਰੀਅਰ ਤੁਰੰਤ ਜਾਰੀ ਕਰਨ ਅਤੇ ਹੋਰ ਵਰਗਾਂ ਦੇ ਨਾਲ-ਨਾਲ ਦਲਿਤਾਂ ਖਿਲਾਫ ਤਸ਼ੱਦਦ ਦੀਆਂ ਘਟਨਾਵਾਂ ਦੇ ਮਾਮਲੇ ’ਚ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ।

ਇਸ ਮੌਕੇ ਬਸਪਾ ਆਗੂ ਸੁਖਵਿੰਦਰ ਬਿੱਟੂ, ਦੇਵਰਾਜ ਸੁਮਨ, ਐਡਵੋਕੇਟ ਪਿ੍ਰਤਪਾਲ, ਐਡਵੋਕੇਟ ਬਲਦੇਵ ਰਲ੍ਹ, ਬੂਟਾ ਸਿੰਘ ਪਤਾਰਾ, ਬਲਦੇਵ ਸਿੰਘ ਖੋਜਕੀਪੁਰ, ਕੌਂਸਲਰ ਦਵਿੰਦਰ ਗੋਗਾ, ਵਿਜੇ ਯਾਦਵ, ਮਾਸਟਰ ਹਰਜਿੰਦਰ, ਅਮਰਜੀਤ ਸਿੰਘ ਨੰਗਲ, ਜਗਦੀਸ਼ ਦੀਸ਼ਾ, ਸ਼ਾਦੀ ਲਾਲ ਬੱਲ, ਅਸ਼ੋਕ ਹੀਰ, ਕ੍ਰਿਸ਼ਨ ਮਨੀ, ਮਨੋਹਰ ਜੱਸੀ, ਹੈਪੀ ਰੁੜਕਾਂ, ਕੌਂਸਲਰ ਵਿਜੇ ਮਡਾਸ, ਡਾ. ਭੁਪਿੰਦਰ, ਚਮਨ ਸਰਪੰਚ ਘੋੜਾਵਾਹੀ, ਸ਼ਾਮ ਲਾਲ ਕਟਾਰੀਆ, ਪਰਮਜੀਤ ਮੰਨਣ, ਬਲਾਕ ਸੰਮਤੀ ਮੈਂਬਰ ਅਨੀਤਾ ਪਾਲ, ਸੁੱਚਾ ਸਿੰਘ ਬਿਨਪਾਲਕੇ, ਗੁਰਪਾਲ ਪਾਲਾ, ਤੇਜਰਾਮ ਵਰਿਆਣਾ, ਜਗਜੀਤ ਜੱਗਾ, ਜਗਦੀਸ਼ ਗੱਦੋਵਾਲੀ, ਬਲਵਿੰਦਰ ਰਲ੍ਹ ਆਦਿ ਆਗੂ ਵੀ ਮੌਜ਼ੂਦ ਸਨ।

 

Leave a Reply

Your email address will not be published. Required fields are marked *