*ਭਾਜਪਾ ਦਾ ਸਾਬਕਾ ਮੰਡਲ ਪ੍ਰਧਾਨ ਬਸਪਾ ‘ਚ ਸ਼ਾਮਲ ਹੋਇਆ*

पॉलिटिक्स
Spread the love

ਤਲਵਾਡ਼ਾ,3 ਜੁਲਾਈ (ਦੀਪਕ ਠਾਕੁਰ)-ਇੱਥੇ ਅੱਜ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਮਨਦੀਪ ਹੈਪੀ ਬਹੁਜਨ ਸਮਾਜ ਪਾਰਟੀ ਬਸਪਾ ‘ਚ ਸ਼ਾਮਲ ਹੋ ਗਏ। ਸਥਾਨਕ ਨਿੱਜੀ ਰੇਸਰਤਾਂ ‘ਚ ਰੱਖੇ ਸਮਾਗਮ ਦੌਰਾਨ ਬਸਪਾ ਪੰਜਾਬ ਦੇ ਜਨ ਸਕੱਤਰ ਭਗਵੰਤ ਸਿੰਘ ਚੌਹਾਨ ਤੇ ਐਡ ਰਣਜੀਤ ਸਿੰਘ ਨੇ ਅਮਨਦੀਪ ਹੈਪੀ ਨੂੰ ਬਸਪਾ ‘ਚ ਸ਼ਾਮਲ ਕਰਦਿਆਂ ਜ਼ਿਲ੍ਹਾ ਜਨ ਸਕੱਤਰ ਦੇ ਅਹੁਦੇ ਨਾਲ ਨਵਾਜਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਬਾਰ ਐਸੋਸਿਏਸ਼ਨ ਦੇ ਸਾਬਕਾ ਪ੍ਰਧਾਨ ਐਡ ਰਣਜੀਤ ਸਿੰਘ ਨੇ ਕਿਹਾ ਅਮਨਦੀਪ ਹੈਪੀ ਇੱਕ ਜੁਝਾਰੂ ਵਿਅਕਤੀ ਹਨ, ਜਿਨ੍ਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਬਸਪਾ ਨੂੰ ਮਜ਼ਬੂਤੀ ਮਿਲੇਗੀ। ਸੂਬਾ ਜਨ ਸਕੱਤਰ ਭਗਵੰਤ ਸਿੰਘ ਚੌਹਾਨ ਨੇ ਅਗਾਮੀ 2022 ਦੀਆਂ ਚੋਣਾਂ ‘ਚ ਬਸਪਾ ਵੱਲੋਂ 20 ਦੀਆਂ 20 ਸੀਟਾਂ ਜਿੱਤਣ ਅਤੇ ਪੰਜਾਬ ‘ਚ ਅਗਲੀ ਸਰਕਾਰ ਅਕਾਲੀ ਬਸਪਾ ਗੱਠਜੋਡ਼ ਬਣਨ ਦਾ ਦਾਅਵਾ ਕੀਤਾ। ਨਵ ਨਿਯੁਕਤ ਜ਼ਿਲ੍ਹਾ ਜਨ ਸਕੱਤਰ ਅਮਨਦੀਪ ਹੈਪੀ ਨੇ ਪਾਰਟੀ ਆਗੂਆਂ ਦਾ ਧਨਵਾਦ ਕਰਦਿਆਂ ਬਸਪਾ ਦੀ ਪ੍ਰਚਾਰ ਤੇ ਪਸਾਰ ਲਈ ਸਿਰਤੋਡ਼ ਮਿਹਨਤ ਕਰਨ ਦੀ ਗੱਲ ਆਖੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹਲ਼ਕਾ ਪ੍ਰਧਾਨ ਐਡ ਲਖਵੀਰ ਸਿੰਘ, ਜ਼ਿਲ੍ਹਾ ਉਪ ਪ੍ਰਧਨਾ ਪੁੰਨੂ ਲਾਲ, ਜ਼ਿਲ੍ਹਾ ਕੋਆਰਡੀਨੇਟਰ ਦਲਵਿੰਦਰ ਬੋਦਲ, ਜ਼ਿਲ੍ਹਾ ਸਕੱਤਰ ਹੇਮਕੁੰਟ ਰਾਜ ਆਦਿ ਵੱਡੀ ਗਿਣਤੀ ਬਸਪਾ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *