*ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ‘ਬ੍ਰੈਸਟ ਫੀਡਿੰਗ ਵੀਕ’ ਉੱਤੇ ਜਾਗਰੂਕਤਾ ਕੈਂਪੇਨ*

शिक्षा
Spread the love

ਜਲੰਧਰ, 07 ਅਗਸਤ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਚਲਾਏ ਜਾ ਰਹੇ ਦਿਸ਼ਾ-ਇੱਕ ਅਭਿਆਨ ਦੇ ਤਹਿਤ ਅਵੇਅਰਨੈਸ ਇਨੀਸ਼ੀਏਟਿਵ ਵਿੱਚ ਇੰਨੋਸੈਂਟ ਹਾਰਟਸ ਮਲਟੀਸਪੈਸ਼ਿਐਲਿਟੀ ਹਸਪਤਾਲ ਦੀ ਬਾਲ-ਰੋਗ ਮਾਹਰ ਡਾਕਟਰ ਨੂਪੁਰ ਸੂਦ ਨੇ ‘ਵਰਲਡ ਬ੍ਰੈਸਟ ਫੀਡਿੰਗ ਵੀਕ’ ਦੇ ਮੌਕੇ ਉੱਤੇ ਨਵ-ਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਸਤਨ-ਪਾਨ ਦੀ ਜ਼ਰੂਰਤ ਤੋਂ ਜਾਗਰੂਕ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਨਵ-ਜਨਮੇ ਬੱਚੇ ਦੇ ਲਈ ਮਾਂ ਦਾ ਦੁੱਧ ਸਭ ਤੋਂ ਉੱਤਮ ਅਤੇ ਜ਼ਰੂਰੀ ਹੈ। ਹਰ ਬੱਚੇ ਨੂੰ ਜਨਮ ਤੋਂ ਛੇ ਮਹੀਨੇ ਦੀ ਉਮਰ ਤੱਕ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ। 1 ਅਗਸੱਤ ਤੋਂ 7 ਅਗਸਤ ਤੱਕ ਹਰ ਸਾਲ ਵਿਸ਼ਵ ਭਰ ਵਿੱਚ ‘ਵਰਲਡ ਬ੍ਰੈਸਟ ਫੀਡਿੰਗ ਵੀਕ’ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ- ‘ਪ੍ਰੋਟੈਕਟ ਬ੍ਰੈਸਟ ਫੀਡਿੰਗ : ਅ ਸ਼ੇਅਰਡ ਰਿਸਪਾਂਸੀਬਿਲਿਟੀ’। ਭਾਵ ਹਰ ਬੱਚੇ ਨੂੰ ਮਾਂ ਦਾ ਦੁੱਧ ਮਿਲ ਸਕੇ-ਇਹ ਸਾਡੇ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਘਰ ਦੇ ਸਾਰੇ ਮੈਂਬਰਾਂ ਦਾ ਫ਼ਰਜ਼ ਹੈ ਕਿ ਉਹ ਮਾਂ ਦੇ ਲਈ ਅਜਿਹਾ ਵਾਤਾਵਰਨ ਬਣਾਉਣ ਕਿ ਉਹ ਖੁਸ਼ੀ ਅਤੇ ਆਰਾਮ ਦੇ ਨਾਲ ਆਪਣੇ ਨਵ-ਜਨਮੇ ਬੱਚੇ ਨੂੰ ਸਤਨ-ਪਾਨ ਕਰਾ ਸਕੇ। ਮਾਂ ਦੇ ਪੋਸ਼ਣ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਬ੍ਰੈਸਟ ਫੀਡਿੰਗ ਦੇ ਬਾਰੇ ਵਿੱਚ ਕਈ ਪੁਰਾਣੀਆਂ ਅਤੇ ਗ਼ਲਤ ਧਾਰਨਾਵਾਂ ਅਤੇ ਮਾਨਤਾਵਾਂ ਹਨ, ਜਿਸ ਦੇ ਬਾਰੇ ਵਿੱਚ ਡਾਕਟਰ ਨੂਪੁਰ ਸੂਦ ਨੇ ਵਿਸਥਾਰ ਨਾਲ ਸਮਝਾਇਆ।
1. ਡਿਲਿਵਰੀ ਦੇ ਬਾਅਦ ਦਾ ਪਹਿਲਾ ਪੀਲਾ ਦੁੱਧ ਖਰਾਬ ਹੁੰਦਾ ਹੈ।
ਸੱਚਾਈ- ਮਾਂ ਦਾ ਪਹਿਲਾ ਗਾੜ੍ਹਾ ਦੁੱਧ, ਜਿਸ ਨੂੰ ਕੋਲੋਸਟਰਮ ਕਹਿੰਦੇ ਹਨ ਉਹ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਵਿੱਚ ਕਈ ਵਿਟਾਮਿਨਜ਼ ਅਤੇ ਐਂਟੀਬਾਡੀਜ਼ ਹੁੰਦੇ ਹਨ ਜੋ ਬੱਚੇ ਦੀ ਇਮਿਊਟਿਨੀ ਵਧਾਉਂਦੇ ਹਨ।
2. ਮੇਰੇ ਦੁੱਧ ਨਾਲ ਮੇਰੇ ਬੱਚੇ ਦਾ ਪੇਟ ਨਹੀਂ ਭਰਦਾ।
ਸੱਚਾਈ- ਬੱਚੇ ਦੇ ਰੋਣ ਦੇ ਕਈ ਕਾਰਨ ਹਨ ਜਿਵੇਂ ਕਿ ਪੇਟ ਵਿੱਚ ਗੈਸ ਹੋਣਾ, ਗਰਮੀ ਜਾਂ ਸਰਦੀ ਲੱਗਣਾ ਆਦਿ। ਅਗਰ ਬੱਚਾ ਦਿਨ ਵਿੱਚ ਕਈ ਵਾਰ ਪਿਸ਼ਾਬ ਕਰਦਾ ਹੈ ਅਤੇ ਤੁਹਾਡੇ ਪੀਡੀਐਟ੍ਰੀਸ਼ਨਜ਼ ਦੇ ਅਨੁਸਾਰ ਉਸ ਦਾ ਵਜ਼ਨ ਠੀਕ ਵਧ ਰਿਹਾ ਹੈ ਤਾਂ ਤੁਹਾਡਾ ਦੁੱਧ ਉਸ ਨੂੰ ਸਹੀ ਮਾਤਰਾ ਵਿੱਚ ਮਿਲ ਰਿਹਾ ਹੈ।
3. ਬੱਚੇ ਨੂੰ ਗਰਮੀ ਦੇ ਮੌਸਮ ਵਿੱਚ ਪਾਣੀ ਵੀ ਦੇਣਾ ਜ਼ਰੂਰੀ ਹੈ।
ਸੱਚਾਈ- ਛੇ ਮਹੀਨੇ ਤੱਕ ਬੱਚੇ ਨੂੰ ਜਿੰਨਾ ਪਾਣੀ ਜ਼ਰੂਰੀ ਹੈ, ਉਨਾ ਮਾਂ ਦੇ ਦੁੱਧ ਵਿੱਚੋਂ ਮਿਲ ਜਾਂਦਾ ਹੈ।
4. ਮਾਂ ਨੂੰ ਕੇਵਲ ਉਬਾਲਿਆ ਹੋਇਆ ਬਿਨਾਂ ਮਸਾਲਿਆਂ ਦਾ ਖਾਣਾ ਹੀ ਦਿੱਤਾ ਜਾਣਾ ਚਾਹੀਦਾ।
ਸੱਚਾਈ- ਮਾਂ ਦੇ ਖਾਣ ਦਾ ਦੁੱਧ ’ਤੇ ਅਸਰ ਨਹੀਂ ਪੈਂਦਾ। ਮਾਂ ਘਰ ਵਿੱਚ ਬਣਿਆ ਹਰ ਪ੍ਰਕਾਰ ਦਾ ਸਾਫ਼ ਅਤੇ ਪੌਸ਼ਟਿਕ ਭੋਜਨ ਖਾ ਸਕਦੀ ਹੈ। ਮਾਂ ਨੂੰ ਨਿਯਮਿਤ ਰੂਪ ਵਿੱਚ ਯੋਗ ਅਤੇ ਕਸਰਤ ਵੀ ਕਰਨੀ ਚਾਹੀਦੀ ਹੈ।
5. ਮੈਂਨੂੰ ਬੁਖਾਰ ਹੈ, ਇਸ ਲਈ ਮੈਂ ਬੱਚੇ ਨੂੰ ਦੁੱਧ ਨਹੀਂ ਪਿਲਾ ਰਹੀ।
ਸੱਚਾਈ- ਆਪਣੇ ਡਾਕਟਰ ਦੇ ਨਾਲ ਸੰਪਰਕ ਕਰੋ ਤੇ ਆਪਣੇ ਲਈ ਦਵਾਈਆਂ ਲਵੋ। ਵਧੇਰੇ ਦਵਾਈਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਦੇ ਨਾਲ ਕੋਈ ਨੁਕਸਾਨ ਨਹੀਂ ਪਹੁੰਚਦਾ।
ਬੌਰੀ ਮੈਮੋਰੀਅਲ ਟਰੱਸਟ ਸਮਾਜ ਦੀ ਉੱਨਤੀ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ ਅਤੇ ਸਮੇਂ-ਸਮੇਂ ’ਤੇ ਅਜਿਹੇ ਵੈਬੀਨਾਰ ਕਰਵਾਉਂਦਾ ਰਹਿੰਦਾ ਹੈ ਜਿਸ ਤੋਂ ਲੋਕ ਜਾਗਰੂਕ ਹੋ ਸਕਣ।

Leave a Reply

Your email address will not be published. Required fields are marked *