*ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੱੁਤ ਦੀ ਭੰਨਤੋਡ਼ ਦੇ ਵਿਰੋਧ ‘ਚ ਭਾਜਪਾ ਦਾ ਪੁਤਲਾ ਫ਼ੂਕ ਪ੍ਰਦਰਸ਼ਨ*

Uncategorized
Spread the love

ਤਲਵਾਡ਼ਾ,18 ਅਗਸਤ (ਦੀਪਕ ਠਾਕੁਰ)-ਇੱਥੇ ਭਾਜਪਾ ਵਰਕਰਾਂ ਨੇ ਲਾਹੌਰ ‘ਚ ਸ਼ੇਰ -ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੱੁਤ ਤੋÎਡ਼ਨ ਦੇ ਵਿਰੋਧ ਰੋਸ ਧਰਨਾ ਦਿੱਤਾ ਅਤੇ ਪਾਕਿਸਤਾਨ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ।
ਸਥਾਨਕ ਸਬਜ਼ੀ ਮੰਡੀ ਚੌਂਕ ’ਤੇ ਭਾਜਪਾ ਕਿਸਾਨ ਮੋਰਚਾ ਦਾ ਆਗੂ ਦਲਜੀਤ ਸਿੰਘ ਜੀਤੂ ਅਤੇ ਸਾਬਕਾ ਮੰਡਲ ਪ੍ਰਧਾਨ ਅਸ਼ੋਕ ਸਭਰਵਾਲ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵੀ ਸ਼ਾਮਲ ਹੋਏ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਵਾਪਰੀ ਘਟਨਾਂ ਦੀ ਕਰਡ਼ੇ ਸ਼ਬਦਾਂ ‘ਚ ਨਿਖੇਧੀ ਕੀਤੀ। ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਕਿ ਪਾਕਿਸਤਾਨ ‘ਚ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ +
ਨਿਸ਼ਾਨਾ ਬਣਾਇਆ ਜਾ ਰਿਹਾ, ਲਡ਼ਕੀਆਂ ਨਾਲ ਬਲਾਤਕਾਰ ਦੀ ਘਟਨਾਵਾਂ ਆਮ ਹਨ। ਪਾਕਿਸਤਾਨ ਦੀ ਸਰਕਾਰ ਕੱਟਡ਼ਪੰਥੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਕਰ ਉਨ੍ਹਾਂ ਦਾ ਸਾਥ ਦਿੰਦੀ ਹੀ ਪ੍ਰਤੀਤ ਹੋ ਰਹੀ ਹੈ। ਸ਼ੇਰੇ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਕਾਰਜ਼ਕਾਲ ‘ਚ ਸਭ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਸੀ, ਲਾਹੌਰ ਸ਼ਹਿਰ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੱੁਤ ਨਾਲ ਕੀਤੀ ਭੰਨਤੋਡ਼ ਦੀ ਘਟਨਾਂ ਨੇ ਹਰ ਇਨਸਾਫ਼ ਪਸੰਦ ਮਨੁੱਖ ਨੂੰ ਵਲੁੰਧਰਿਆ ਹੈ। ਇਸ ਉਪਰੰਤ ਭਾਜਪਾਈਆਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਾਉਂਦੇ ਹੋਇਆਂ ਪਾਕਿਸਤਾਨ ਦਾ ਪੁਤਲਾ ਫ਼ੂਕ ਆਪਣਾ ਰੋਸ ਪ੍ਰਗਟਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੰਡਲ ਪ੍ਰਧਾਨ ਸੁਭਾਸ਼ ਕੁਮਾਰ ਬਿੱਟੂ, ਵਿਨੋਦ ਮਿੱਠੂ, ਅਸ਼ੋਕ ਮੰਗੂ ਆਦਿ ਦੋ ਦਰਜ਼ਨ ਦੇ ਕਰੀਬ ਭਾਜਪਾ ਵਰਕਰ ਮੋਜ਼ੂਦ ਸਨ।

Leave a Reply

Your email address will not be published. Required fields are marked *