ਜਲੰਧਰ (ਦਾ ਮਿਰਰ ਪੰਜਾਬ)- ਪੰਜਾਬੀ ਲੇਖਕ ਤੇ ਪੱਤਰਕਾਰਤਾ ਚ ਆਪਣੀ ਵਖਰੀ ਪਹਿਚਾਣ ਬਣਾਉਣ ਵਾਲੇ ਗੋਪਾਲ ਪਾਲੀ ਦੇ ਛੋਟੇ ਭਰਾ 46 ਸਾਲਾ ਪਰਸ਼ੋਤਮ ਲਾਲ ਦਾ ਦਿਲ ਦਾ ਦੌਰਾ ਪੈਣ ਪਿਛੋ ਜਲੰਧਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਪਰਸ਼ੋਤਮ ਲਾਲ ਦੀ ਮੌਤ ਤੇ ਬਹੁਤ ਸਾਰੀਆ ਸਮਾਜਿਕ , ਸਿਆਸੀ , ਧਾਰਮਿਕ ਸ਼ਖਸੀਅਤਾ ਨੇ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਯਾਦ ਰਹੇ ਗੋਪਾਲ ਪਾਲੀ ਦੇ ਤਿੰਨ ਭਰਾਵਾ ਦੀ ਮੌਤ ਹੋ ਜਾਣ ਤੇ ਪਿਤਾ ਦਾ ਸਾਥ ਸਦੀਵੀ ਛੁੱਟ ਜਾਨ ਪਿਛੋ ਉਸਤੇ ਦੁੱਖਾ ਦਾ ਪਹਾੜ ਡਿੱਗ ਗਿਆ ਹੈ । ਪਰਸੋਤਮ ਲਾਲ ਦੀ ਅੰਤਿਮ ਅਰਦਾਸ ਸਬੰਧੀ ਰੱਖੇ ਪਾਠ ਦਾ ਭੋਗ 5 ਸਿੰਤਬਰ ਦਿਨ ਅੇੈਤਵਾਰ ਨੂੰ ਪਿੰਡ ਨੰਗਲ ਕਰਾਰ ਖਾਂ , ਜੰਲਧਰ ਛਾਉਣੀ ਵਿਖੇ ਹੋਵੇਗਾ ।





