ਲਖਨਊ (ਦਾ ਮਿਰਰ ਪੰਜਾਬ )-ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਅੱਜ ਸ਼ਾਮ ਨੂੰ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਕਲਿਆਣ ਸਿੰਘ ਦੀ ਸਿਹਤ ਲਗਭਗ ਦੋ ਮਹੀਨਿਆਂ ਤੋਂ ਵਿਗੜ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ ਐਸਜੀਪੀਜੀਆਈ ਲਖਨਊ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਸੀ. ਉਹ 89 ਸਾਲਾਂ ਦੇ ਸਨ। ਕਲਿਆਣ ਸਿੰਘ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਨੇ ਅੱਜ ਆਪਣਾ ਗੋਰਖਪੁਰ ਦੌਰਾ ਰੱਦ ਕਰ ਦਿੱਤਾ ਸੀ। ਦੱਸ ਦੇਈਏ ਕਿ ਯੂਪੀ ਦੇ ਸੀਐਮ ਹੋਣ ਤੋਂ ਇਲਾਵਾ, ਕਲਿਆਣ ਸਿੰਘ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ। ਮੌਤ ਦੀ ਸੂਚਨਾ ਮਿਲਣ ‘ਤੇ ਭਾਜਪਾ ਮੰਤਰੀਆਂ, ਸੰਸਦ ਮੈਂਬਰਾਂ ਅਤੇ ਬਹੁਤ ਸਾਰੇ ਵਰਕਰਾਂ ਵਿੱਚ ਸੋਗ ਦੀ ਲਹਿਰ ਹੈ।





