*ਰਜਵੰਤ ਕੌਰ ਸੈਣੀ ਦਾ ਲੇਖ ਸਾਦਗੀ ਪੜ੍ਹਨ ਲਈ ਕਲਿੱਕ ਕਰੋ-*

लाइफ्स्टाइल
Spread the love

ਸਾਦਗੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।ਤੁਸੀਂ ਕਿਸੇ ਮਹਾਨ ਨੇਤਾ ,ਸ਼ਖਸ਼ੀਅਤ ਦੇ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ ,ਪਰ ਜਦੋਂ ਅਸਲ ਜੀਵਨ ਵਿੱਚ ਉਸ ਇਨਸਾਨ ਨੂੰ ਮਿਲਦੇ ਹੋ ਤਾਂ ਅਚਾਨਕ ਕਹਿ ਉੱਠਦੇ ਹੋ ,ਇਹ ਆਦਮੀ ਕਿੰਨਾ ਸਾਦਾ ਹੈ।ਅਜਿਹੇ ਮਹਾਨ ਲੋਕ ਸਾਦਗੀ ਦੇ ਬੜੇ ਪ੍ਰੇਮੀ ਹੁੰਦੇ ਹਨ ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਉਨ੍ਹਾਂ ਤੋਂ ਘੱਟ ਪ੍ਰਸਿੱਧ ਵਿਅਕਤੀਆਂ ਵਿਚ ਇਹ ਗੁਣ ਨਹੀਂ ਹੁੰਦੇ।ਸਾਦਗੀ ਦੇ ਬਹੁਤ ਸਾਰੇ ਰੂਪ ਹਨ।ਆਤਮਾ ਦੇ ਲਈ ਸਾਦਗੀ ਦਾ ਬਹੁਤ ਮਹੱਤਵ ਹੈ।ਸਾਦਗੀ ਵਾਲਾ ਜੀਵਨ ਬਤੀਤ ਕਰਨ ਵਾਲੇ ਵਿਅਕਤੀ ਦਾ ਭੋਜਨ ਵੀ ਬਹੁਤ ਸਾਦਾ ਹੁੰਦਾ ਹੈ।ਉਹ ਮਹਿੰਗੇ ਭੋਜਨ ਨੂੰ ਤਰਜੀਹ ਨਹੀਂ ਦਿੰਦਾ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਜਿਹੇ ਪਕਵਾਨਾਂ ਨੂੰ ਤਿਆਰ ਕਰਨ ਵਿੱਚ ਉਸ ਦਾ ਜ਼ਿਆਦਾ ਸਮਾਂ ਲੱਗੇਗਾ। ਕਿਉਂਕਿ ਉਸ ਤੋਂ ਕਈ ਗੁਣਾਂ ਮਹੱਤਵ ਵਾਲੇ ਕੰਮ ਉਸ ਨੇ ਜੀਵਨ ਵਿੱਚ ਕਰਨੇ ਹੁੰਦੇ ਹਨ।ਉਹ ਸੂਰਜ ਦੀਆਂ ਕਿਰਨਾਂ ਨਾਲ ਪੱਕੇ ਹੋਏ ਭੋਜਨ ਨੂੰ ਹੀ ਰਸੋਈ ਦਾ ਅੰਤਮ ਵਡੱਪਣ ਮੰਨ ਕੇ ਚਲਦਾ ਹੈ।ਉਹ ਉਹੀ ਖਾਂਦਾ ਹੈ ਜੋ ਉਸ ਦੇ ਦੇਸ਼ ਵਿੱਚ ਪੈਦਾ ਹੁੰਦਾ ਹੈ ਅਤੇ ਜਿਥੋਂ ਦਾ ਉਹ ਵਾਸੀ ਹੈ ਅਤੇ ਜੋ ਸਸਤਾ ਵੀ ਖਾਂਦਾ ਹੈ।ਉਹ ਜੀਣ ਲਈ ਖਾਂਦਾ ਹੈ ਨਾ ਕਿ ਖਾਣ ਲਈ ਜਿਉਂਦਾ ਹੈ।ਉਹ ਆਪਣੇ ਜੀਵਨ ਵਿੱਚ ਸੰਜਮ ਨਾਲ ਹਰ ਚੀਜ਼ ਦਾ ਸੇਵਨ ਕਰਦਾ ਹੈ।ਉਹ ਆਪਣੇ ਜੀਵਨ ਵਿੱਚ ਸੁਕਰਾਤ, ਅਬਦੁਲ ਕਲਾਮ,ਕੇਜਰੀਵਾਲ ਆਦਿ ਸ਼ਖਸ਼ੀਅਤਾਂ ਤੋਂ ਬਹੁਤ ਕੁੱਝ ਸਿੱਖਦਾ ਹੈ।
ਸਾਦਗੀ ਵਾਲੇ ਵਿਅਕਤੀ ਦਾ ਪਹਿਰਾਵਾ ਵੀ ਬਹੁਤ ਸਾਦਾ ਹੁੰਦਾ ਹੈ।ਉਹ ਹਮੇਸ਼ਾ ਸਸਤੇ ਅਤੇ ਲੋੜ ਮੁਤਾਬਿਕ ਕੱਪੜੇ ਖਰੀਦਦਾ ਹੈ।ਉਹ ਕੱਪੜੇ ਸਾਫ਼-ਸੁਥਰੇ ਹੁੰਦੇ ਹਨ।ਉਸ ਕੋਲ ਢੇਰ ਸਾਰੀਆਂ ਜੁੱਤੀਆਂ ਦੇ ਜੋੜੇ ਵੀ ਨਹੀਂ ਹੁੰਦੇ ਸਗੋਂ ਜ਼ਰੂਰਤ ਅਨੁਸਾਰ ਸਾਰੀਆਂ ਵਸਤਾਂ ਹੁੰਦੀਆਂ ਹਨ।ਪਹਿਰਾਵਾ ਹਮੇਸ਼ਾ ਸਾਦਾ ਅਤੇ ਰੁਚੀ ਮੁਤਾਬਿਕ ਹੀ ਪਾਉਣਾ ਚਾਹੀਦਾ ਹੈ।ਕਦੇ ਵੀ ਆਪਣੀ ਅਮੀਰੀ ਦਿਖਾਉਣ ਲਈ ਕਰਜ਼ਈ ਨਹੀਂ ਬਣਨਾ ਚਾਹੀਦਾ।ਤੁਸੀਂ ਆਪਣੇ ਜੀਵਨ ਵਿੱਚ ਕੀ ਹੋ ਇਹ ਸਭ ਤੁਹਾਡੇ ਪਹਿਰਾਵੇ ਤੋਂ ਕਿਤੇ ਵੱਧ ਮਹੱਤਵ ਰੱਖਦਾ ਹੈ।ਸਾਦਾ ਪਹਿਰਾਵਾ ਹਮੇਸ਼ਾਂ ਸਭ ਨੂੰ ਚੰਗਾ ਲੱਗਦਾ ਹੈ।
ਸਾਦਗੀ ਵਾਲਾ ਮਨੁੱਖ ਆਪਣੇ ਘਰ ਨੂੰ ਵੀ ਸਾਦਾ ਹੀ ਰੱਖਦਾ ਹੈ।ਉਹ ਉਨੀ ਹੀ ਜਗ੍ਹਾ ਚਾਹੁੰਦਾ ਹੈ ਜੋ ਉਸ ਨੂੰ ਠੰਡ ਅਤੇ ਮੀਂਹ ਆਦਿ ਤੋਂ ਬਚਾ ਸਕੇ।ਜਿਸ ਵਿੱਚ ਰਹਿ ਕੇ ਉਹ ਸੰਤਸ਼ੁਟ ਮਹਿਸੂਸ ਕਰ ਸਕੇ।ਉਹ ਆਪਣੀ ਲੋੜ ਅਨੁਸਾਰ ਹੀ ਆਪਣਾ ਘਰ ਬਣਾਉਂਦਾ ਹੈ।ਉਹ ਨਾ ਹੀ ਆਪਣੇ ਘਰ ਵਿਚ ਬੇਲੋੜਾ ਸਮਾਨ ਅਤੇ ਫਰਨੀਚਰ ਹੀ ਇਕੱਠਾ ਕਰਦਾ ਹੈ।ਇਹਨਾਂ ਚੀਜ਼ਾਂ ਉੱਤੇ ਜ਼ਿਆਦਾ ਪੈਸਾ ਖ਼ਰਚ ਨਹੀਂ ਕਰਦਾ ਹੈ।ਸਾਦਾਪਨ ਅਤੇ ਕਲਾਤਮਕ ਸਜਾਵਟ ਆਪਣੇ ਵਿਅਕਤਿਤਵ ਦੀ ਲੋੜ ਪੂਰੀ ਕਰਨ ਦੇ ਲਈ ਜ਼ਰੂਰੀ ਹੈ।ਲੋੜ ਮੁਤਾਬਕ ਹੀ ਘਰ ਦੀ ਸਜਾਵਟ ਕਰਨੀ ਚਾਹੀਦੀ ਹੈ।
ਸਾਦਗੀ ਵਾਲੇ ਵਿਅਕਤੀ ਦੀ ਆਪਣੀ ਬੋਲਚਾਲ ਵੀ ਸਰਲ ਹੁੰਦੀ ਹੈ।ਉਹ ਜ਼ਿਆਦਾਤਰ ਮਤਲਬ ਦੀ ਗੱਲ ਕਰਨ ਨੂੰ ਹੀ ਤਰਜੀਹ ਦਿੰਦਾ ।ਜੇਕਰ ਤੁਸੀਂ ਕੁੱਝ ਕਹਿਣ ਦੀ ਕਾਬਲੀਅਤ ਰੱਖਦੇ ਹੋ ਤਾਂ ਸਾਦਾਪਨ ਇਸ ਵਿੱਚ ਬਹੁਤ ਮਹੱਤਵ ਰੱਖਦਾ ਹੈ।ਸ਼ੈਲੀ ਕਿਸੇ ਵਿਅਕਤੀ ਦੇ ਵਿਅਕਤਿਤਵ ਦੀ ਪਛਾਣ ਕਰਾਉਣ ਵਾਲੀ ਹੈ।
ਸੋ ਸਾਦਗੀ ਵਾਲਾ ਜੀਵਨ ਗੁਜ਼ਾਰਨ ਵਾਲਾ ਵਿਅਕਤੀ ਹਮੇਸ਼ਾ ਖ਼ੁਸ਼ ਰਹਿੰਦਾ ਹੈ।

ਰਜਵੰਤ ਕੌਰ ਸੈਣੀ
ਪੰਜਾਬੀ ਮਿਸਟ੍ਰੈੱਸ
8872299945
Rajwantk1979@gmail.com

Leave a Reply

Your email address will not be published. Required fields are marked *