*ਜਲੰਧਰ ਵਿਖੇ ਸੜਕ ਹਾਦਸੇ ਵਿੱਚ ਇੱਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ, ਦੋ ਗੰਭੀਰ ਜਖਮੀ*

क्राइम पंजाब
Spread the love

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਐਕਟਿਵਾ ਸਵਾਰ ਪਿਤਾ, ਪੁੱਤਰ ਅਤੇ ਪੁੱਤਰੀ ਦੀ ਮੌਤ ਹੋ ਜਾਣ ਅਤੇ ਇਕ ਔਰਤ ਅਤੇ ਬੱਚੇ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖਬਰ ਹੈ। ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ‘ਤੇ ਇਕੋ ਪਰਿਵਾਰ ਦੇ 5 ਜੀਅ ਪਤੀ, ਪਤਨੀ ਅਤੇ ਤਿੰਨ ਛੋਟੇ ਬੱਚੇ ਸਵਾਰ ਸਨ । ਐਕਟਿਵਾ ਤੇ ਸਵਾਰ ਪਰਿਵਾਰ ਜਦੋਂ ਹਾਈਵੇ ’ਤੇ ਪਚਰੰਗਾ ਨੇੜਲੇ ਇਕ ਪੁਲ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਇਨਡੈਵਰ ਗੱਡੀ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਟੱਕਰ ਏਨੀ ਜ਼ਿਆਦਾ ਭਿਆਨਕ ਸੀ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ ਅਤੇ ਐਕਟਿਵਾ ਸਵਾਰ ਪੁਲੀ ਨਾਲ ਬਣੇ ਟੋਇਆ ਵਿਚ ਜਾ ਡਿੱਗੇ। ਹਾਦਸੇ ਦੀ ਸੂਚਨਾ ਮਿਲਣ ਤੇ ਪਿੰਡ ਪਚਰੰਗਾ ਬਜ਼ਾਰ ਦੇ ਦੁਕਾਨਦਾਰ ਹਾਦਸੇ ਵਾਲੀ ਥਾਂ ਤੇ ਪੁੱਜੇ ਤਾਂ ਜ਼ਖਮੀਆਂ ਨੂੰ ਬਾਹਰ ਲਿਆ ਕੇ ਨੇੜਲੇ ਢਾਬੇ ਤੇ ਲਿਜਾਇਆ ਗਿਆ। ਉਦੋ ਤੱਕ ਐਕਟਿਵਾ ਚਾਲਕ ਨੌਜਵਾਨ (35), ਉਸਦੀ ਪੁੱਤਰੀ (4) ਪੁੱਤਰ (2) ਦੀ ਮੌਤ ਹੋ ਚੁੱਕੀ ਸੀ। ਐਕਟਿਵਾ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖਮੀ ਅਤੇ ਉਸ ਦੇ ਇਕ ਪੁੱਤਰ (5) ਦੀ ਇਕ ਲੱਤ ਹਾਦਸੇ ਕਾਰਨ ਕੱਟੀ ਗਈ। ਹਾਦਸੇ ਦੀ ਸੂਚਨਾ ਮਿਲਣ ਤੇ ਹਾਈਵੇਅ ਪੈਟਰੋਲਿੰਗ ਗੱਡੀ 16 ਦੀ ਟੀਮ ਵੱਲੋਂ ਦੋਨਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਚੌਂਕੀ ਪਚਰੰਗਾ ਵੱਲੋਂ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *