*ਬੱਕਰੇ ਵੱਢਣ ਵਾਲੇ ਕਸਾਈ ਨੇ ਸਰਕਾਰ ਨੂੰ ਲਗਾਇਆ ਚੂਨਾ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਲੰਮਾ ਪਿੰਡ ਚੌਂਕ ਤੋਂ ਹੁਸ਼ਿਆਰਪੁਰ ਜਾਂਦੀ ਮੁੱਖ ਸੜਕ ਤੇ ਇਕ ਬੱਕਰੇ ਵੱਢਣ ਵਾਲੇ ਕਸਾਈ ਨੇ ਦੋ ਨਜਾਇਜ਼ ਦੁਕਾਨਾਂ ਬਣਾ ਕੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਉਕਤ ਕਸਾਈ ਦਾ ਨਾਮ ਨਿੱਕੂ ਬਲੋਲਰ ਵਾਲਾ ਹੈ ਇਸ ਦੀ ਜ਼ਮੀਨ 50 marle ਦੇ ਕਰੀਬ ਪਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੁਸ਼ਿਆਰਪੁਰ ਰੋਡ ਤੇ ਹੈ , ਜਿਸ ਦਾ ਪਹਿਲਾ ਇਸ ਨੇ ਬਾਗਲਾ ਕਰਕੇ ਗੇਟ ਲਗਾਇਆ ਹੋਇਆ ਸੀ , ਇਸ ਤੋਂ ਬਾਅਦ ਇਸ ਨੇ ਬਾਗਲੇ ਦੀ ਦੀਵਾਰ ਨੂੰ ਪੀਲੇ ਰੰਗ ਦੀ ਕਲੀ ਫੇਰ ਦਿੱਤੀ।

*ਪੁਰਾਣੀ ਤਸਵੀਰ*

ਕਲੀ ਫੇਰਨ ਤੋਂ ਬਾਅਦ ਫਿਰ ਨਿੱਕੂ ਬਲੈਲਰ ਵਾਲੇ ਦੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ ਇਹ ਸਰਕਾਰ ਨੂੰ ਕਿਵੇਂ ਦੁਕਾਨਾਂ ਬਣਾ ਕੇ ਚੋਰੀ ਚੋਰੀ ਚੂਨਾ ਲਗਾਇਆ ਜਾ ਸਕਦਾ ਹੈ, ਇਸ ਨੇ ਗੇਟ ਨੂੰ ਅੰਦਰੋਂ ਬੰਦ ਕਰ ਕੇ ਦੁਕਾਨਾਂ ਦੀ ਉਸਾਰੀ ਅੰਦਰੋਂ-ਅੰਦਰੀ ਸ਼ੁਰੂ ਕਰ ਦਿੱਤੀ, ਕੁਝ ਦਿਨਾਂ ਵਿਚ ਹੀ ਦੁਕਾਨਾਂ ਬਣਕੇ ਤਿਆਰ ਹੋ ਗਈਆਂ। ਇਸ ਤੋਂ ਬਾਅਦ ਬਾਗਲੇ ਵਾਲੀ ਸਾਰੀ ਕੰਧ ਤੋੜ ਦਿੱਤੀ ਗਈ ਅਤੇ ਦੁਕਾਨਾਂ ਨੂੰ ਸਟਰ ਲਗਾ ਦਿੱਤੇ ਗਏ। ਉਕਤ ਘਟਨਾ ਦੀ ਕਿਸੇ ਨੂੰ ਵੀ ਕੰਨੋਂ-ਕੰਨੀ ਇਤਲਾਹ ਨਹੀਂ ਹੋਈ ਕਿ ਕਿਸ ਦਿਨ ਇਹ ਦੁਕਾਨਾ ਬਣ ਕੇ ਤਿਆਰ ਵੀ ਹੋ ਗਈਆਂ।
ਇਸੇ ਸਬੰਧੀ ਪੱਤਰਕਾਰਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੁਕਾਨਾਂ ਬਾਰੇ ਬਿਲਕੁਲ ਕੋਈ ਵੀ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਉਕਤ ਦੁਕਾਨਾਂ ਤੇ ਕਾਰਵਾਈ ਕੀਤੀ ਜਾਵੇਗੀ। ਇਸੇ ਸੰਬੰਧ ਵਿੱਚ ਹਲਕੇ ਦੇ ਕੌਂਸਲਰ ਸ. ਨਿਰਮਲ ਸਿੰਘ ਨਿੰਮਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ।

Leave a Reply

Your email address will not be published. Required fields are marked *