ਪੈਰਿਸ 4 ਦਸੰਬਰ (ਭੱਟੀ ਫਰਾਂਸ ) ਫਰਾਂਸ ‘ਚ ਵੱਸਦੇ ਭਾਰਤੀਆਂ ਵਾਸਤੇ, ਇੱਕੀ ਦਸੰਬਰ ਦੀ ਸ਼ਾਮ ਲੈ ਕੇ ਆਏਗੀ ਖੁਸ਼ੀਆਂ ਅਤੇ ਦਰਦ ਭਿੰਨਾਂ ਰਾਤਰੀ ਸਮਾਰੋਹ, ਜਿਹੜਾ ਕਿ ਗ਼ਜ਼ਲਾਂ ਦੇ ਬਾਦਸ਼ਾਹ ਮਰਹੂਮ ਜਗਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ | ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਾਫੀ ਨਾਮ ਦੀ ਸੰਸਥਾ ਦੇ ਮੁਖੀ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ਾਮ ਨੂੰ ਵੱਖੋ ਵੱਖ ਕਲਾਕਾਰ ਆਪੋ ਆਪਣੀ ਫ਼ਨ ਦਾ ਮੁਜਾਹਰਾ ਕਰਦੇ ਹੋਏ ਹਿੰਦੀ ਗੀਤ ਅਤੇ ਗ਼ਜ਼ਲਾਂ ਸੁਣਾ ਨੇ ਸਰੋਤਿਆਂ ਦਾ ਮਨੋਰੰਜਨ ਕਰਨਗੇ | ਇਸ ਪ੍ਰੋਗਰਾਮ ਦਾ ਅਨੰਦ ਮਾਨਣ ਵਾਲਿਆਂ ਨੂੰ ਮਦਦ ਦੇ ਤੌਰ ਤੇ ਤੀਹ ਯੂਰੋ ਦੇਣੇ ਹੋਣਗੇ, ਤਾਂ ਕਿ ਇਸ ਸ਼ਾਮ ਨੂੰ ਸੁਨਹਿਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਾਂ ਰਹੇ | ਟਿਕਟ ਖਰੀਦਣ ਵਾਸਤੇ ਉਪਰੋਕਤ ਅਟੈਚ ਕੀਤੀ ਫੋਫਾ ਵਿੱਚੋਂ ਟੈਲੀਫੋਨ ਨੰਬਰ ਨੋਟ ਕਰਕੇ ਸ਼੍ਰੀ ਜੋਗਿੰਦਰ ਕੁਮਾਰ ਨਾਲ ਕੁੰਟੈਕਟ ਕਰ ਸਕਦੇ ਹੋ |





