ਪੈਰਿਸ 11 ਅਗਸਤ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਰਪ ( ਫ਼ਤਿਹ ) ਦੇ ਨੇਤਾਵਾਂ ਕ੍ਰਮਵਾਰ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਬੈਲਜੀਅਮ, ਸਰਪ੍ਰਸਤ ਜਗਤਾਰ ਸਿੰਘ ਮਾਹਲ ਜਰਮਨੀ , ਜਨਰਲ ਸਕੱਤਰ ਸਮਸ਼ੇਰ ਸਿੰਘ ਅਮ੍ਰਿਤਸਰ ਫਰਾਂਸ, ਮੀਤ ਪ੍ਰਧਾਨ ਦੇਵਿੰਦਰ ਸਿੰਘ ਮੱਲੀ ਸਪੇਨ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਥਿੰਦ, ਪ੍ਰੈਸ ਸਕੱਤਰ ਸਰਬਜੀਤ ਸਿੰਘ, ਮੁੱਖ ਸਲਾਹਕਾਰ ਬਲਜੀਤ ਸਿੰਘ ਭੁੱਲਰ ਆਦਿ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਦੁਪਹਿਰ ਨੂੰ ਜਿਹੜਾ ਸਸਕਾਰ ਯੂ ਕੇ ਦੀ ਧਰਤੀ ਤੇ ਅਮਰ ਸ਼ਹੀਦ ਅਵਤਾਰ ਸਿੰਘ ਖੰਡਾ ਦਾ ਹੋ ਰਿਹਾਂ ਹੈ ਉਸ ਵਿੱਚ ਇਸ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਵਾਸਤੇ ਹੁੰਮ ਹੁਮਾ ਕੇ ਪਹੁੰਚੋ, ਤਾਂ ਕਿ ਭਾਰਤ ਸਰਕਾਰ ਅਤੇ ਯੂ ਕੇ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਾਡਾ ਇਹ ਵੀਰ ਸਿੱਖਾਂ ਦੇ ਦਿਲਾਂ ਵਿੱਚ ਕਿਤਨਾ ਵੱਸਦਾ ਸੀ | ਦੂਸਰਾ ਜਿਹੜਾ ਯੂ ਕੇ ਸਰਕਾਰ ਨੇ ਇਸ ਮਹਾਨ ਸ਼ਹੀਦ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਤੋਂ ਇਸਦੇ ਮਾਤਾ ਪਿਤਾ ਸਾਹਿਤ ਹੋਰਨਾਂ ਨੂੰ ਵੀਜਾ ਨਾ ਦੇ ਕੇ ਅਨਿਆਂ ਕੀਤਾ ਹੈ ਅਸੀਂ ਉਸਦੀ ਵੀ ਭਰਭੂਰ ਨਿੰਦਿਆਂ ਕਰਦੇ ਹਾਂ | ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਖੰਡਾ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ |





