ਰਾਜਪੁਰਾ, 9 ਨਵੰਬਰ ( ਭੱਟੀ ਫਰਾਂਸ ) ਪੰਜਾਬ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮਿਲੀਆਂ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਹਲਕੇ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੀ ਇਹ ਸੋਚ ਹੈ ਕਿ ਹਲਕੇ ਦਾ ਹਰੇਕ ਵਸਨੀਕ ਉਸਦਾ ਆਪਣਾ ਪਰਿਵਾਰ ਹੈ ਤੇ ਹਲਕੇ ਦੇ ਲੋਕਾਂ ਨੂੰ ਡੇਂਗੂ ਮੱਛਰਾਂ ਤੋਂ ਬਚਾਉਣਾ ਉਸਦਾ ਇਖਲਾਕੀ ਫਰਜ਼ ਹੈ। ਮੀਡੀਆ ਰਿਪੋਰਟ ਮੁਤਾਬਿਕ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਤੋਂ ਸ੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਰਾਜਪੁਰਾ ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ ਵਿੱਚ ਫੋਗਿੰਗ ਕਰ ਰਹੀ ਮਸ਼ੀਨ ਦੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ.ਏ.ਸੀ ਭਾਈ ਅਬਰਿੰਦਰ ਸਿੰਘ ਕੰਗ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ, ਮੁੱਖ ਬੁਲਾਰੇ ਹਰਪ੍ਰੀਤ ਸਿੰਘ ਕਲਕੱਤਾ, ਕੌਂਸਲਰ ਬਿਕਰਮ ਸਿੰਘ ਕੰਡੇਵਾਲਾ, ਕੌਂਸਲਰ ਕਰਨਵੀਰ ਸਿੰਘ ਕੰਗ, ਸ਼ੁਸ਼ੀਲ ਕੁਮਾਰ ਸਮੇਤ ਹੋਰ ਮੋਜੂਦ ਸਨ।
ਬਰਾੜ ਸਾਹਿਬ ਨੇ ਇਹ ਵੀ ਕਿਹਾ ਕਿ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੇ ਨਗਰ ਕੌਂਸਲ ਰਾਜਪੁਰਾ ਭਾਂਵੇ ਰੋਜਾਨਾਂ ਰਾਜਪੁਰਾ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ਾਂ ਦਾ ਰਾਗ ਅਲਾਪਦੇ ਨਹੀ ਥੱਕਦੇ, ਜਦ ਕਿ ਸਚਾਈ ਕੋਹਾ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਵਿਧਾਇਕ ਰਾਜਪੁਰਾ ਸ਼ਹਿਰ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਦਾਅਵਾ ਕਰਦੇ ਹਨ ਤਾਂ ਹੁਣ ਤੱਕ ਢੇਹਾ ਬਸਤੀ ਦੇ ਵਸਨੀਕਾਂ ਨੂੰ ਪੱਕੇ ਤੌਰ `ਤੇ ਪੀਣ ਵਾਲਾ ਪਾਣੀ ਕਿਉਂ ਨਹੀ ਮੁਹੱਈਆ ਕਰਵਾਇਆ? ਇਸ ਤੋਂ ਇਲਾਵਾ ਰਾਜਪੁਰਾ ਸ਼ਹਿਰ ਅੰਦਰ ਰੋਜਾਨਾਂ ਸੈਕੜੇ ਡੇਂਗੂ ਪੀੜ੍ਹਤ ਮਰੀਜ਼ ਨਿਜ਼ੀ ਹਸਪਤਾਲਾਂ ਵਿੱਚ ਆਪਣਾ ਇਲਾਜ਼ ਕਰਵਾਉਣ ਲਈ ਮਜਬੂਰ ਹਨ ਜਦ ਕਿ ਨਗਰ ਕੌਂਸਲ ਸ਼ਹਿਰ ਅੰਦਰ ਫੋਗਿੰਗ ਕਰਵਾਉਣ ਦੀ ਜਿੰਮੇਵਾਰੀ ਤੋਂ ਭੱਜਦਾ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਸਨੀਕਾਂ ਦੀ ਸਿਹਤ ਦੀ ਜਿੰਮੇਵਾਰੀ ਲੈਂਦਿਆਂ ਪਿਛਲੇ ਕਰੀਬ 1 ਹਫਤੇਂ ਤੋਂ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ ਤੇ ਲਗਾਤਾਰ ਜਾਰੀ ਰਹੇਗਾ