ਤਲਵਾਡ਼ਾ,8 ਨਵੰਬਰ( ਦੀਪਕ ਠਾਕੁਰ)-ਚੋਣਾਂ ਨਜ਼ਦੀਕ ਆਉਂਦਿਆਂ ਹੀ ਦਲ ਬਦਲੀਆਂ ਦਾ ਦੌਰ੍ਹ ਸ਼ੁਰੂ ਹੋ ਗਿਆ ਹੈ। ਇਸੇ ਕਡ਼ੀ ਤਹਿਤ ਬੀਤੇ ਕੱਲ੍ਹ ਪਿੰਡ ਪਲਾਹਡ਼ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਮਿਨਹਾਸ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ‘ਚ ਮੁਡ਼ ਸ਼ਾਮਲ ਹੋ ਗਏ। ਹਲ਼ਕਾ ਦਸੂਹਾ ਤੋਂ ਅਕਾਲੀ ਬਸਪਾ ਗਠਜੋਡ਼ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਅਤੇ ਰਾਜ ਸਭਾ ਮੈਂਬਰ ਬਰਿੰਦਰ ਸਿੰਘ ਦੀ ਪ੍ਰੇਰਨਾ ਮਗਰੋਂ ਅਕਾਲੀ ਦਲ ਜੁਆਇਨ ਕੀਤਾ। ਜ਼ਿਕਰਯੋਗ ਹੈ ਕਿ ਸੂਬੇ ‘ਚ ਸੱਤਾ ਪਰੀਵਰਤਨ ਮਗਰੋਂ ਕਰੀਬ ਸਾਢੇ ਚਾਰ ਸਾਲਾਂ ਪਹਿਲਾਂ ਸ਼੍ਰੀ ਮਿਨਹਾਸ ਨੇ ਹਲ਼ਕਾ ਦਸੂਹਾ ਵਿਧਾਇਕ ਅਰੁਣ ਡੋਗਰਾ ਦੀ ਹਾਜ਼ਰੀ ‘ਚ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਇਸ ਮੌਕੇ ਗੱਲਬਾਤ ਕਰਦਿਆਂ ਮਿਨਹਾਸ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਨਾਖੁਸ਼ ਹਨ, ਲੰਘੇ ਕੱਲ੍ਹ ਫਗਵਾਡ਼ਾ ਵਿਖੇ ਇੱਕ ਬੈਠਕ ਉਹ ਅਤੇ ਉਨ੍ਹਾਂ ਦਾ ਪੁੱਤਰ ਯਾਦਵਿੰਦਰ ਮਿਨਹਾਸ ਸ਼੍ਰੋ ਅ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜ਼ੂਦਗੀ ਵਿਚ ਪਾਰਟੀ ‘ਚ ਮੁਡ਼ ਸ਼ਾਮਲ ਹੋ ਗਏ।





