ਜਲੰਧਰ( ਦਾ ਮਿਰਰ ਪੰਜਾਬ) -ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 17 ਨਵੰਬਰ ਨੂੰ ਜਲੰਧਰ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਧਾਨ ਮੋਹਣ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਦੇ ਵਪਾਰਕ ਅਦਾਰਿਆ ਨਾਲ ਵਿਚਾਰ ਵਟਾਂਦਰਾ ਕੀਤਾ ਜਿਸ ਵਿਚ ਨਗਰਕੀਰਤਨ ਚ ਸਜਾਵਟ ਕਰਨ ਅਤੇ ਲੰਗਰ ਲਗਾਉਣ ਬਾਰੇ ਅਪੀਲ ਕੀਤੀ ਗਈ ਜਿਸ ਤੇ ਸ਼ਹਿਰ ਵਾਸੀਆਂ ਨੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ਦਾ ਭਰੋਸਾ ਦਿੱਤਾ ,
ਇਸ ਨਗਰ ਕੀਰਤਨ ਵਿੱਚ ਨਿਰਮਲ ਕੁਟੀਆ ਜੋਹਲਾ ਤੋਂ ਸੰਤ ਬਾਬਾ ਜੀਤ ਸਿੰਘ ਜੀ ਉਚੇਚੇ ਤੌਰ ਤੇ ਪਹੁੰਚਣਗੇ। ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਜੀ ਸੰਗਤੀ ਰੂਪ ਚ ਨਿਭਾਉਣਗੇ। ਨਗਰ ਕੀਰਤਨ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਪ੍ਰਦਰਸ਼ਨੀ ਦੇਖਣ ਯੋਗ ਹੋਵੇਗੀ ।ਇਸ ਮੋਕੇ ਇਕਬਾਲ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ,ਨਿਰਮਲ ਸਿੰਘ ਬੇਦੀ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ,ਸਤਪਾਲ ਸਿੰਘ ਸਿਦਕੀ,ਹਰਜੋਤ ਸਿੰਘ ਲੱਕੀ, ਭੁਪਿੰਦਰਪਾਲ ਸਿੰਘ ਪਰਮਪ੍ਰੀਤ ਸਿੰਘ ਬਿੱਟੀ,ਗੁਰਜੀਤ ਸਿੰਘ ਪੋਪਲੀ,ਸੁਖਮਿੰਦਰ ਸਿੰਘ ਰਾਜਪਾਲ , ਰਣਜੀਤ ਸਿੰਘ, ਬੱਲੂ ਬਹਿਲ,ਇੰਦਰਪ੍ਰੀਤ ਸੋਨੂ, ਹਰਪ੍ਰੀਤ ਸਿੰਘ ਕੀਵੀ ,ਕੁਲਵੰਤ ਸਿੰਘ ਕੰਤਾ, ਜਸਵਿੰਦਰ ਸਿੰਘ ਰਾਜੂ,ਪ੍ਰਦੀਪ ਸਿੰਘ , ਵਿੱਪਨ ਹਸਤਿਰ, , ਕੁਲਜੀਤ ਸਿੰਘ ,ਚਰਨਜੀਤ ਸਿੰਘ ਮਿੰਟਾ,ਗਗਨਦੀਪ ਸਿੰਘ ਗੱਗੀ, ਅਨੀਤ ਵਾਲੀਆਂ, ਅਨਮੋਲ ਮੌਲਾ ਗੁਰਜੀਤ ਸਿੰਘ ਟੱਕਰ,ਹੀਰਾ ਸਿੰਘ, ਜਸਕੀਰਤ ਸਿੰਘ, ਨਿਤਿਸ਼ ਮਹਿਤਾ, ਦਿਲਬਾਗ ਸਿੰਘ, ਸਾਜਨ ਚਾਵਲਾ,ਹਰਮਨ ਅਸਿਜਾ ,ਗਗਨ ਨਾਗੀ, ਸ਼ੈਰੀ ਨਾਗੀ,ਹਰਸ਼ ਵਾਲੀਆ,ਨਵਜੋਤ ਸਿੰਘ ਹਰਮੀਤ ਸਿੰਘ ,ਚਰਨਦੀਪ ਸਿੰਘ ਵਰਿੰਦਰ ਪਾਲ ਸਿੰਘ, ,ਸਿਮਰਨ ਸਿੰਘ ਭਾਟੀਆ,ਰਾਹੁਲ ਜੁਨੇਜਾ, ਜਸਵਿੰਦਰ ਸਿੰਘ,ਕੁਲਵੰਤ ਸਿੰਘ ਓਬਰਾਏ, ਅੰਮ੍ਰਿਤਪ੍ਰੀਤ ਆਦਿ ਸ਼ਾਮਿਲ ਸਨ..





