ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਜਲੰਧਰ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਹਮੇਸ਼ਾ ਦੀ ਤਰ੍ਹਾਂ ਪੁਰਾਣੇ ਰੂਟ ਤੋਂ ਸਜਾਇਆ ਗਿਆ। ਜਿਸ ਵਿੱਚ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਜਿਥੇ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਓਥੇ ਹੀ ਗੁਰੂ ਮਹਾਰਾਜ ਦੀ ਪਾਲਕੀ ਮਗਰ ਚਲ ਕੇ ਹਜਾਰਾਂ ਦੀ ਗਿਣਤੀ ਚ ਸ਼ਮੂਲੀਅਤ ਕਰਕੇ ਗੁਰੂ ਜੱਸ ਸਰਵਣ ਕੀਤੇ ਪਰ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕੀ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਾ ਇਨ੍ਹਾਂ ਬੁਰਾ ਹਾਲ ਰਿਹਾ। ਨਗਰ ਕੀਰਤਨ ਦੇ ਰਸਤੇ ਚ ਸੰਗਤਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੋ ਕੀ ਬਿਲਕੁਲ ਨਿੰਦਨਯੋਗ ਸੀ। ਸੰਗਤਾਂ ਦਾ ਕਹਿਣਾ ਸੀ ਕੀ covid ਤੋਂ 1 ਸਾਲ ਬਾਅਦ ਨਗਰ ਕੀਰਤਨ ਨਿਕਲਿਆ ਜਿਸਦਾ ਪ੍ਰਸ਼ਾਸ਼ਨ ਨੂੰ ਸੱਦਾ ਵੀ ਦਿੱਤਾ ਤੇ ਨਗਰ ਨਿਗਮ ਨਾਲ ਮੀਟਿੰਗ ਵੀ ਕੀਤੀ ਪਰ ਰਸਤੇ ਦੇ ਹਰ ਚੌਂਕ ਚ ਟ੍ਰੈਫਿਕ ਜਾਮ ਦਾ ਹਾਲ ਦੇਖ ਕੇ ਇਸ ਤਰ੍ਹਾਂ ਲਗਿਆ ਕੀ ਪੁਲਿਸ ਪ੍ਰਸ਼ਾਸ਼ਨ ਨੂੰ ਕੋਈ ਫਿਕਰ ਨਹੀਂ। ਇਹ ਬਿਆਨ ਦਿੰਦਿਆਂ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪ੍ਰਬੰਧਕ ਕਮੇਟੀ ਗੁ ਦੀਵਾਨ ਅਸਥਾਨ ਦੇ ਨੁਮਾਇੰਦਿਆਂ ਜ.ਜਗਜੀਤ ਸਿੰਘ ਗਾਬਾ, ਜ.ਸਕੱਤਰ ਗੁਰਮੀਤ ਸਿੰਘ ਬਿੱਟੂ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਨੇ ਅਪੀਲ ਕੀਤੀ ਕੀ ਅਸੀਂ ਇਸ ਬਾਰੇ ਡੀ ਆਈ ਜੀ ਪੁਲਸ ਨੂੰ ਵੀ ਜਾਣੂ ਕਰਾਵਾਂਗੇ ਅਤੇ ਅਗੇ ਤੋਂ ਪੁਲਿਸ ਪ੍ਰਸਾਸ਼ਨ ਤੋਂ ਕੋਈ ਵੀ ਉਮੀਦ ਨਹੀਂ ਰਖਾਂਗੇ।
