*ਪਤਾਰਾ ਵਿਖੇ ਉੱਭੀ ਜਠੇਰਿਆਂ ਦਾ ਮੇਲਾ ਭਲਕੇ ਮਨਾਇਆ ਜਾਵੇਗਾ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ): ਰਾਮਾ ਮੰਡੀ ਤੋ ਹਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਪਿੰਡ ਪਤਾਰਾ ਵਿਖੇ ਬਾਬਾ ਜੈ ਲਾਲ ਉੱਭੀ ਜੀ ਦੇ ਅਸਥਾਨ ਤੇ ਉੱਭੀ ਪਰਿਵਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 20 ਮਾਰਚ ਦਿਨ ਸੋਮਵਾਰ ਨੂੰ ਉੱਭੀ ਜਠੇਰਿਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਉਪਿੰਦਰ ਸਿੰਘ ਉੱਭੀ ਨੇ ਦੱਸਿਆ ਕਿ ਇਸ ਮੇਲੇ ਦੀ ਸ਼ੁਰੂਆਤ 18 ਮਾਰਚ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਕੇ ਕੀਤੀ ਗਈ ਜਿਨ੍ਹਾਂ ਦੇ ਭੋਗ 20 ਮਾਰਚ ਨੂੰ ਪਾਏ ਜਾਣਗੇ । ਉਪਰੰਤ ਰਾਗੀ ਜਥੇ ਭਾਈ ਅਨੂਪ ਸਿੰਘ , ਭਾਈ ਸਤਨਾਮ ਸਿੰਘ ਭੋਜੋਵਾਲ ਅਤੇ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਲੋਂ ਗੁਰਬਾਣੀ ਦਾ ਰਸ ਭਿੰਨਾ ਕਰਕੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਜਾਵੇਗਾ ਅਤੇ ਅਰਦਾਸ ਉਪ੍ਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ । ਉਨ੍ਹਾਂ ਦੱਸਿਆ ਕਿ ਮੇਲੇ ਦੀ ਅਰੰਭਤਾ ਮੌਕੇ ਸਰਪ੍ਰਸਤ ਪਵਿੱਤਰ ਸਿੰਘ ਉੱਭੀ ਪ੍ਰਧਾਨ , ਜਸਵਿੰਦਰ ਸਿੰਘ ਜੱਸਾ , ਗੁਰਦੀਪ ਸਿੰਘ ਬਲਵੰਤ ਸਿੰਘ ਉੱਭੀ , ਸੁਰਿੰਦਰ ਸਿੰਘ ਸਮੇਤ ਉੱਭੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ । ਜ਼ਿਕਰਯੋਗ ਹੈ ਕਿ ਬਾਬਾ ਜੈ ਲਾਲ ਜੀ ਉੱਭੀ ਦੇ ਅਸਥਾਨ ਤੇ ਮੇਲੇ ਵੀ ਲਗਾਏ ਹੁੰਦੇ ਹਨ । ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਨਗੀਆਂ।

 

 

Leave a Reply

Your email address will not be published. Required fields are marked *