*ਬੇਲਗਾਮ ਕੰਗਨਾ ਰਣੌਤ ਉੱਪਰ ਕੇਸ ਦਰਜ ਕਰਵਾ ਕੇ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਕੀਤਾ ——-ਭੱਟੀ ਫਰਾਂਸ* 

Uncategorized
Spread the love

ਪੈਰਿਸ 24 ਨਵੰਬਰ (ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਥਾ ਔਰਰ–ਡਾਨ ਫਰਾਂਸ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਪੰਜਾਬ ਦੀ ਇਸ ਖਬਰ ਰਾਹੀਂ ਬਹੁਤ ਹੀ ਖੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਨਜਿੰਦਰ ਸਿੰਘ ਜੀ ਸਿਰਸਾ ਉੱਪਰ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਦੂਸਰੀ ਵਾਰ ਬੇਲਗਾਮ ਕੰਗਣਾਂ, ਜਿਸਦਾ ਦਿਮਾਗੀ ਸੰਤੁਲਨ ਬਿੱਲਕੁੱਲ ਵਿੱਘੜ ਚੁੱਕਾ ਹੈ, ਉੱਪਰ, ਸਪੈਸ਼ਲ ਤੌਰ ਤੇ ਮੁੰਬਈ ਜਾ ਕੇ ਥਾਰ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ | ਇਸ ਗੱਲ ਦੀ ਜਿਤਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ, ਦੂਸਰਾ ਜੀ ਕੇ ਐਂਡ ਪਾਰਟੀ ਦੇ ਮੂੰਹ ਤੇ ਵੀ ਇਹ ਕਰਾਰੀ ਚਪੇੜ ਹੈ, ਜਿਹੜੇ ਕਿ ਸਿੱਖ ਕੌਮ ਦੇ ਕਾਗਜੀ ਨੇਤਾ ਬਣੇ ਹੋਏ ਹਨ | ਉਨ੍ਹਾਂ ਨੂੰ ਵੀ ਅੱਗੇ ਆ ਕੇ ਸਿੱਖ ਕੌਮ ਦੀ ਗੱਲ ਕਰਨੀ ਚਾਹੀਦੀ ਸੀ ਕਿਉਂਕਿ ਕੰਗਣਾਂ ਨੇ ਪੂਰੀ ਦੀ ਪੂਰੀ ਸਿੱਖ ਕੌਮ ਦੀ ਹੇਠੀ ਕੀਤੀ ਹੈ, ਨਾ ਕਿ ਇਕੱਲੇ ਸਿਰਸਾ ਜੀ ਦੀ | 

                  ਸਿੱਖ ਕੌਮ ਦੇ ਦਰਦੀ ਇਸ ਲੀਡਰ ਨੇ ਕੋਵਿਡ -19 ਦਰਮਿਆਨ ਵੀ ਬਿਨਾ ਭੇਦ ਭਾਵ ਦੇ ਆਪਣੇ ਸਾਥੀਆਂ ਨੂੰ ਨਾਲ਼ ਲੈ ਕੇ ਲੋੜਵੰਦਾਂ ਦੀ ਦਿਨ ਰਾਤ ਮਦਦ ਕੀਤੀ ਸੀ, ਭੁੱਖਿਆਂ ਨੂੰ ਖਾਣਾਂ ਖੁਆਇਆ, ਅੰਦੋਲਨ ਕਾਰੀ ਕਿਸਾਨਾਂ ਦੀ ਦਵਾਈਆਂ ਅਤੇ ਰਾਸ਼ਨ ਨਾਲ਼ ਸੇਵਾ ਕੀਤੀ ਅਤੇ ਉਨ੍ਹਾਂ ਦੇ ਕੇਸ ਲੜ ਕੇ ਉਨ੍ਹਾਂ ਦੀਆਂ ਜਮਾਨਤਾਂ ਵੀ ਕਰਵਾਈਆਂ ਸਨ | ਯੂ ਪੀ ਅਤੇ ਦਿੱਲੀ ਦੀ ਪੁਲਿਸ ਨਾਲ਼ ਆਪਣੇ ਵਾਸਤੇ ਨਹੀਂ ਬਲਕਿ ਕਿਸਾਨਾਂ ਵਾਸਤੇ ਝੜਪਾਂ ਵੀ ਲਈਆਂ | ਇਤਨਾ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਜੀ.ਕੇ ਵਰਗੇ, ਇਨ੍ਹਾਂ ਵਲੋਂ ਦਿੱਲੀ ਕਮੇਟੀ ਦੀਆਂ 46 ਵਿੱਚੋਂ 28 ਸੀਟਾਂ ਜਿੱਤੇ ਜਾਂਣ ਉਪਰੰਤ ਵੀ ਜੁਡੀਸ਼ਰੀ ਦੀ ਮਿਲੀ ਭੁਗਤ ਨਾਲ਼ ਪ੍ਰਧਾਨ ਨਹੀਂ ਬਣਨ ਦੇ ਰਹੇ, ਜੋ ਕਿ ਸ਼ਰਮ ਵਾਲੀ ਗੱਲ ਹੈ, ਦੂਸਰਾ ਇਹ ਸਿੱਖ ਸੰਗਤ ਵਲੋਂ ਦਿੱਤੀ ਪ੍ਰਵਾਨਗੀ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੀ ਵੀ ਗੱਲ ਹੈ | ਇਹੋ ਜਿਹੇ ਉਦਮੀ ਅਤੇ ਨੇਅਕਦਿੱਲ ਇਨਸਾਨ ਦੀ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ, ਜੋ ਸਮੇਂ ਸਮੇਂ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਂਦੇ ਰਹਿੰਦੇ ਹਨ, ਕਲਕੱਤੇ ਜਾ ਕੇ ਦੁਖੀ ਸਿੱਖ ਫੋਜੀ ਪ੍ਰੀਵਾਰ ਦੀ ਸਾਰ ਲਈ ਤੇ ਉਸਨੂੰ ਇਨਸਾਫ ਦੁਆਇਆ, ਸ਼੍ਰੀ ਨਗਰ ਜਾ ਕੇ ਸਿੱਖ ਨੌਜਵਾਂਨ ਦਾ ਕੇਸ ਲੜਿਆ, ਇਹ ਸਾਰਾ ਕੁਝ ਸਿਰਸਾ ਜੀ ਹੀ ਕਰ ਸਕਦੇ ਹਨ, ਸਾਨੂੰ ਇਨ੍ਹਾਂ ਤੇ ਮਾਣ ਹੈ | ਮੈਂ ਆਸ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਸਿਰਸਾ ਜੀ ਸਿੱਖ ਕੌਮ ਦੀ ਇਸੇ ਤਰਾਂ ਹੀ ਸੇਵਾ ਕਰਦੇ ਰਹਿਣਗੇ, ਜਿਹੜੇ ਵਿਰੋਧਤਾ ਕਰਦੇ ਹਨ ਕਰਦੇ ਰਹਿਣ | ਸਿਰਸਾ ਜੀ ਤੁਸੀਂ ਕਿਸੇ ਦੀ ਵੀ ਪ੍ਰਵਾਹ ਨਾਂ ਕਰੋ, ਕਿਉਂਕਿ ਕਿਸੇ ਦੇ ਰੋਕਣ ਨਾਲ਼ ਹਾਥੀ ਆਪਣੀ ਚਾਲ ਨਹੀਂ ਬਦਲਦਾ, ਵਾਲੀ ਗੱਲ ਤੇ ਅਮਲ ਕਰਦੇ ਹੋਏ ਅੱਗੇ ਵਧਦੇ ਜਾਉ, ਸਫਲਤਾ ਤੁਹਾਡੇ ਇਰਦ ਗਿਰਦ ਘੁੰਮਦੀ ਨਜਰ ਆਵੇਗੀ | 

 

Leave a Reply

Your email address will not be published. Required fields are marked *