*ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਭਾਈ ਹਰਜੀਤ ਸਿੰਘ ਦਾ ਸਨਮਾਨ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸਰਗਰਮ ਮੈਂਬਰਾਂ ਦੀ ਇੱਕ ਮੀਟਿੰਗ ਪੰਜਾਬ ਯੂਨਿਟ ਦੇ ਮੁੱਖ ਸੇਵਾਦਾਰ ਪਰਮਿੰਦਰਪਾਲ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਹੋਈ । ਜਿਸ ਵਿਚ ਵਿਸ਼ੇਸ ਤੌਰ ਤੇ ਡਰਬੀ (ਯੂ.ਕੇ) ਤੋਂ ਸੁਸਾਇਟੀ ਦੇ ਚੇਅਰਮੈਨ ਸ ਰਜਿੰਦਰ ਸਿੰਘ ਪੁਰੇਵਾਲ (ਪੰਜਾਬ ਟਾਈਮਜ਼) ਵੀ ਪਹੁੰਚੇ ਹੋਏ ਸਨ । ਸੁਸਾਇਟੀ ਦੀ ਇਹ ਵਿਸ਼ੇਸ਼ ਮੀਟਿੰਗ ਸਿੱਖ ਮਿਸ਼ਨਰੀ ਕਾਲਜ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਭਾਈ ਹਰਜੀਤ ਸਿੰਘ ਦੇ ਸਨਮਾਨ ਵਿਚ ਰੱਖੀ ਗਈ ਸੀ । ਭਾਈ ਹਰਜੀਤ ਸਿੰਘ ਤਕਰੀਬਨ 43 ਸਾਲ ਤੋਂ ਸਿੱਖ ਮਿਸ਼ਨਰੀ ਕਾਲਿਜ ਨਾਲ ਜੁੜੇ ਹੋਏ ਹਨ ਅਤੇ 1993 ਤੋਂ ਕਾਲਿਜ ਦੀ ਮਹੀਨਾਵਾਰ ਧਾਰਮਿਕ ਮੈਗਜ਼ੀਨ ਸਿੱਖ ਫੁਲਵਾੜੀ (ਜੋਕਿ ਹਰ ਮਹੀਨੇ ਤਕਰੀਬਨ 75 ਹਜ਼ਾਰ ਦੀ ਗਿਣਤੀ ਵਿਚ ਛਪਦੀ ਹੈ) ਦੇ ਚੀਫ ਐਡੀਟਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ ।

ਇਸੇ ਸਾਲ ਸਿੱਖ ਮਿਸ਼ਨਰੀ ਕਾਲਿਜ ਦੇ ਫਾਊਂਡਰ ਮੈਂਬਰ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਕਾਲਿਜ ਦੀ ਸੁਪਰੀਮ ਕੋਂਸਲ ਨੇ ਭਾਈ ਹਰਜੀਤ ਸਿੰਘ ਜੀ (ਜੋਕਿ ਅਮਰੀਕਾ ਦੇ ਗਰੀਨ ਕਾਰਡ ਹੋਲਡਰ ਹਨ ) ਨੂੰ ਚੇਅਰਮੈਨ ਦੇ ਤੌਰ ਤੇ ਜਿੰਮੇਵਾਰੀ ਸੌਂਪੀ ਹੈ । ਭਾਈ ਹਰਜੀਤ ਸਿੰਘ ਜੀ ਬਹੁਤ ਹੀ ਜਜ਼ਬੇ ਵਾਲੇ ਅਤੇ ਪੰਥਕ ਵਿਚਾਰਧਾਰਾ ਦੇ ਧਾਰਨੀ ਹਨ । ਅੱਜਕਲ ਭਾਰਤ ਆਏ ਹੋਣ ਕਾਰਣ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ

 ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਮੁਖ ਰੱਖਦੇ ਹੋਏ ਧਾਰਮਿਕ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸ : ਖਾਲਸਾ ਨੇ ਸ : ਹਰਜੀਤ ਸਿੰਘ ਜੀ ਦੀਆ ਪੰਥਕ ਸੇਵਾਵਾ ਦੀ ਭਰਪੂਰ ਸ਼ਲਾਗਾ ਕੀਤੀ , ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਦਿੱਲੀ ਪੇਂਟ, ਅਰਵਿੰਦਰ ਸਿੰਘ ਭਾਟੀਆ, ਸ : ਸੁਰਿੰਦਰਪਾਲ ਸਿੰਘ ਗੋਲਡੀ ,ਹਰਭਜਨ ਸਿੰਘ ਬੱਲ, ਹਰਦੇਵ ਸਿੰਘ ਗਰਚਾ, ਅਰਿੰਦਰ ਸਿੰਘ ਚੱਢਾ, ਨਵਤੇਜ ਸਿੰਘ ਟਿੰਮੀ, ਸਾਹਿਬ ਸਿੰਘ ਬਾੜਾ, ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *