ਹੁਸ਼ਿਆਰਪੁਰ (ਦਾ ਮਿਰਰ ਪੰਜਾਬ)-ਅੱਜ ਨਾਇਬ ਤਹਿਸੀਲਦਾਰ ਵਿਜੈ ਕੁਮਾਰ ਜੀ ਨੇ ਹੁਸ਼ਿਆਰਪੁਰ ਸ਼ਹਿਰ ਦਾ ਚਾਰਜ ਸੰਭਾਲਿਆ, ਪ੍ਰਸ਼ਾਸ਼ਨ ਵਲੋਂ ਵਿਜੈ ਕੁਮਾਰ ਜੀ ਨੂੰ ਤਹਿਸੀਲਦਾਰ ਦਾ ਵਾਧੂ ਚਾਰਜ ਭੀ ਦਿੱਤਾ ਗਿਆ ਹੈ.
ਸ਼੍ਰੀ ਵਿਜੇ ਕੁਮਾਰ ਜੀ ਦਾ ਹੁਸਿਆਰਪੁਰ ਆਉਣ ਤੇ ਸਮਾਜ ਦੇ ਪਤਵੰਤੇ ਆਗੂਆਂ ਵਲੋਂ ਸਵਾਗਤ ਤੇ ਸਨਮਾਨ ਕੀਤਾ ਗਿਆ. ਰਣਜੀਤ ਬੱਬਲੂ ਉਪ ਪ੍ਰਧਾਨ ਨੇ ਕਿਹਾ ਸ਼੍ਰੀ ਵਿਜੈ ਕੁਮਾਰ ਜੀ ਸਮਾਜ ਵਿੱਚ ਨੇਕ ਦਿਲ ਤੇ ਇਮਾਨਦਾਰ ਅਫਸਰ ਹਨ, ਜਿਹੜੇ ਸਮੇਂ ਸਿਰ ਸਮਾਜ ਵਿੱਚ ਅਪਣਾ ਯੋਗਦਾਨ ਦਿੰਦੇ ਰਹਿੰਦੇ ਹਨ. ਕੌਂਸਲਰ ਮੁਕੇਸ਼ ਮੱਲ ਨੇ ਬੋਲਦਿਆਂ ਕਿਹਾ ਕਿ ਬਹੁਤ ਸਨਮਾਨ ਵਾਲੀ ਗੱਲ ਹੈ ਕਿ ਵਿਜੇ ਕੁਮਾਰ ਜੀ ਸਾਡੇ ਸ਼ਹਿਰ ਵਿਚ ਆਏ ਹਨ ਕਿਉਂਕਿ ਕਿ ਉਹ ਬਹੁਤ ਲਮੇਂ ਸਮੇਂ ਤੋਂ ਜਿਲਾ ਜਲੰਧਰ ਵਿੱਚ ਪ੍ਰਸਾਸ਼ਨਿਕ ਅਧਿਕਾਰੀ ਹੋਣ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦੇ ਰਹੇ ਹਨ. ਇਸ ਮੌਕੇ ਤੇ ਵਿਸ਼ਾਲ ਆਦੀਆ ਜਨਰਲ ਸਕੱਤਰ ਜਿਲ੍ਹਾ ਸ਼੍ਰੋਮਣੀ ਅਕਾਲੀ ਦਲ ਬਾਦਲ, ਹੈਪੀ ਬੈਂਸ, ਸੌਰਵ ਜੈਨ, ਸ਼ਵੀ ਅੱਟਵਾਲ, ਮਨਦੀਪ ਕੁਮਾਰ ਅਤੇ ਮੁਕੇਸ਼ ਸੂਰੀ ਭੀ ਹਾਜ਼ਿਰ ਸਨ ।ਨਾਇਬ ਤਹਿਸੀਲਦਾਰ ਵਿਜੇ ਕੁਮਾਰ ਜੀ ਨੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ





