*ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਦੀ ਅਗਲੇ ਸੀਜਨ ‘ਚ ਹੋਣ ਵਾਲੇ ਟੂਰਨਾਮੈਂਟਾਂ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਮੀਟਿੰਗ ਪੱਚੀ ਨਵੰਬਰ ਬਾਰਾਂ ਵਜੇ ਬਰਸਲਜ ‘ਚ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ —-ਜੱਗਾ ਦਿਉਲ, ਕੋਹਾੜ, ਚਰਨਜੀਤ ਅਤੇ ਇੰਦਰਜੀਤ*

Uncategorized
Spread the love

*ਮੀਟਿੰਗ ‘ਚ ਹਾਜਿਰ ਸਾਰੇ ਹੀ ਕਲੱਬਾਂ ਦੇ ਅਹੁਦੇਦਾਰਾਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਟੂਰਨਾਮੈਂਟਾਂ ਨੂੰ ਸਫਲ ਬਣਾਉਣ ਬਾਰੇ ਸੁਝਾਅ ਵੀ ਦਿੱਤੇ —ਲਾਲੀ, ਬਲਜੀਤ, ਭੱਟੀ ਅਤੇ ਰਿੰਕੂ ਸਮਰਾ*

*ਤਕਰੀਬਨ ਤੇਰਾਂ ਕਲੱਬਾਂ ਦੇ ਅਹੁਦੇਦਾਰਾਂ ਨੇ ਮੀਟਿੰਗ ‘ਚ ਹਾਜ਼ਰੀ ਲਗਵਾਈ ਅਤੇ ਆਪੋ ਆਪਣੇ ਟੂਰਨਾਮੈਂਟਾਂ ਦੀਆਂ ਤਰੀਕਾਂ ਦਾ ਵੀ ਮੌਕੇ ਤੇ ਹੀ ਲੱਗਭੱਗ ਐਲਾਨ ਕਰ ਦਿੱਤਾ —-ਜੌਹਲ, ਗੁਰਦਾਸਪੁਰੀ, ਗਿੰਦਾ ਅਤੇ ਬਿੰਦਾ ਫਰਾਂਸ*

ਪੈਰਿਸ 29 ਨਵੰਬਰ (ਭੱਟੀ ਫਰਾਂਸ ) ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਜਿਸਨੇ ਲੰਘੇ ਸੀਜਨ ਵਿੱਚ ਪੰਦਰਾਂ ਟੂਰਨਾਮੈਂਟ ਕਰਵਾ ਕੇ ਧਮਾਲ ਪਾਈ ਸੀ, ਦੀ ਇੱਕ ਬਹੁਤ ਹੀ ਭਰਵੀਂ ਮੀਟਿੰਗ ਬਰਸਲਜ ਵਿਖ਼ੇ ਪੱਚੀ ਨਵੰਬਰ ਨੂੰ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ | ਇਸ ਮੀਟਿੰਗ ਵਿੱਚ ਇਸ ਫੈਡਰੇਸ਼ਨ ਨੇ ਅਗਲੇ ਸੀਜਨ ਦੀ ਰੂਪ ਰੇਖਾ ਤਿਆਰ ਕਰਨ ਹਿੱਤ ਅਤੇ ਲੰਘੇ ਸੀਜਨ ਦਾ ਲੇਖਾ ਜੋਖਾ ਵਿਸਥਾਰ ਸਾਹਿਤ ਵਿਚਾਰਨ ਵਾਸਤੇ ਪੱਚੀ ਨਵੰਬਰ ਨੂੰ ਬਾਰਾਂ ਵਜੇ ਬੈਲਜੀਅਮ ਦੀ ਰਾਜਧਾਨੀ ਬਰਸਲਜ ਵਿਖ਼ੇ ਇਹ ਮੀਟਿੰਗ ਰੱਖੀ ਸੀ,, ਜਿਸ ਵਿੱਚ ਸਬੰਧਿਤ ਕਲੱਬਾਂ ਦੇ ਪ੍ਰਮੋਟਰਾਂ, ਮੈਂਬਰਾਂ ਅਤੇ ਸਪੋਰਟਰਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਅਤੇ ਦੂਸਰਿਆਂ ਦੇ ਵਿਚਾਰ ਸੁਣੇ | ਸਾਰਿਆਂ ਦੀ ਸਾਂਝੇ ਤੌਰ ਤੇ ਇਹ ਰਾਏ ਸੀ ਕਿ ਆਉਣ ਵਾਲੇ ਸੀਜਨ ਦੇ ਟੂਰਨਾਮੈਂਟਾਂ ਵਿੱਚ ਸਮੇੰ ਸਿਰ ਪਹੁੰਚਿਆ ਜਾਵੇ ਤਾਂ ਕਿ ਟੂਰਨਾਮੈਂਟ ਕਰਵਾਉਣ ਕਲੱਬ ਸਮੇਂ ਮੁਤਾਬਿਕ ਗਰਾਉਂਡ ਖਾਲੀ ਕਰਕੇ ਸਬੰਧਿਤ ਪ੍ਰਬੰਧਕਾਂ ਦੀ ਤਸੱਲੀ ਕਰਵਾ ਸਕੇ ਕਿ ਗਰਾਉਂਡ ਵਿੱਚ ਕਿਸੇ ਵੀ ਪ੍ਰਕਾਰ ਦਾ ਕਚਰਾ ਅਸੀਂ ਨਹੀਂ ਰਹਿਣ ਦਿੱਤਾ, ਇਸ ਨਾਲ ਅਗਲੇ ਸਾਲ ਕਲੱਬ ਨੂੰ ਗਰਾਉਂਡ ਆਸਾਨੀ ਨਾਲ ਮਿਲਣ ਦੇ ਚਾਂਸ ਵੀ ਵੱਧ ਸਕਦੇ ਹਨ | ਇਸ ਤੋਂ ਬਿਨਾਂ ਹਮਖਿਆਲੀ ਕਲੱਬ ਜਿਹੜੇ ਇਸ ਫੈਡਰੇਸ਼ਨ ਨਾਲ ਰਲਣਾ ਚਾਹੁੰਦੇ ਹਨ ਉਹ ਵੀ ਇਸ ਖ਼ਬਰ ਦੇ ਜਰੀਏ ਪ੍ਰਬੰਧਕਾਂ ਨਾਲ ਰਾਬਤਾ ਬਣਾ ਕੇ ਗੱਲਬਾਤ ਕਰ ਸਕਦੇ ਹਨ, ਬਸ਼ਰਤੇ ਕਿ ਇਸ ਫੈਡਰੇਸ਼ਨ ਦੀ ਅਗਲੀ ਮੀਟਿੰਗ ਦਾ ਐਲਾਨ ਹੋਣ ਤੋਂ ਪਹਿਲਾਂ ਰਲਣ ਵਾਲੇ ਨਵੇਂ ਕਲੱਬਾਂ ਦਾ ਵੇਰਵਾ ਜੱਗਾ ਦਿਉਲ ਜਾਂ ਉਸਦੇ ਸਾਥੀ ਪ੍ਰਮੋਟਰਾਂ ਕੋਲ ਪਹੁੰਚਿਆ ਹੋਵੇ, ਫਿਰ ਹੀ ਕੋਈ ਨਵਾਂ ਕਲੱਬ ਪ੍ਰਬੰਧਕਾਂ ਦੀ ਸਹਿਮਤੀ ਨਾਲ ਅਗਲੀ ਮੀਟਿੰਗ ਵਿੱਚ ਹਿੱਸਾ ਲੈ ਸਕਦਾ ਹੈ | ਇਸ ਤੋਂ ਬਿਨਾਂ ਰੈਫਰੀਆਂ ਦੇ ਫੈਸਲਿਆਂ ਬਾਰੇ ਵੀ ਇਹ ਨਿਰਣਾ ਲਿਆਂ ਗਿਆ ਕਿ ਭਾਵੇਂ ਕੋਈ ਕੁੱਝ ਵੀ ਕਹੀ ਜਾਵੇ ਉਨ੍ਹਾਂ ਵਾਲੀਨ ਲਿਆਂ ਗਿਆ ਫ਼ੈਸਲਾ ਅਟੱਲ ਹੋਵੇਗਾ | ਦੂਸਰਾ ਲਾਇਨ ਮੈਨ ਨੂੰ ਕੋਈ ਵੀ ਖਿਡਾਰੀ ਜਾਂ ਪ੍ਰਬੰਧਕ ਜਿਸਦਾ ਮੈਚ ਚੱਲ ਰਿਹਾਂ ਹੋਵੇਗਾ ਉਹ ਉਸ ਤੇ ਸ਼ੱਕ ਨਹੀਂ ਕਰੇਗਾ ਕਿ ਉਸਨੇ ਲਾਇਨ ਸਹੀ ਚੈਕ ਕੀਤੀ ਹੈ ਜਾਂ ਗਲਤ, ਉਸਦਾ ਵੀ ਫ਼ੈਸਲਾ ਮੰਨਣ ਯੋਗ ਹੋਵੇਗਾ | ਮੀਟਿੰਗ ਵਿੱਚ ਸਭ ਤੋਂ ਜਿਆਦਾ ਜ਼ੋਰ ਇਸ ਗੱਲ ਤੇ ਦਿੱਤਾ ਗਿਆ ਕਿ ਖਿਡਾਰੀ ਨਸ਼ੇ ਰਹਿਤ ਹੋਣੇ ਚਾਹੀਦੇ ਹਨ | ਦੂਸਰਾ ਜ਼ੇਕਰ ਕਿਸੇ ਕਲੱਬ ਦਾ ਖਿਡਾਰੀ ਭੱਜ ਜਾਵੇ ਤਾਂ ਉਸਦੀ ਰੱਖੀ ਗਈ ਸਕਿਉਰਿਟੀ ਜਬਤ ਕਰ ਲਈ ਜਾਵੇਗੀ | ਜਿਹੜਾ ਕਲੱਬ ਵੀ ਖਿਡਾਰੀ ਮੰਗਵਾਵੇਗਾ ਉਸਨੂੰ ਖਿਡਾਰੀ ਦੇ ਪਿੰਡ ਦੇ ਲੰਬੜਦਾਰ ਸਾਹਿਤ ਉਸਦੇ ਮਾਤਾ ਪਿਤਾ ਕੋਲੋਂ ਵੀ ਗਾਰੰਟੀ ਪੱਤਰ ਲਿਖਵਾ ਕੇ ਫੈਡਰੇਸ਼ਨ ਨੂੰ ਦੇਣਾ ਪਵੇਗਾ, ਜਾਂ ਫਿਰ ਜਲੰਧਰ ਵਾਲੇ ਦਫਤਰ ਜਿਸ ਜਗਾਹ ਤੋਂ ਵੀਜਾ ਫਾਇਲ ਬਣਦੀ ਹੈ ਉਸਨੂੰ ਲਿਖਤੀ ਪੱਤਰ ਦਿਖਾਉਣਾ ਹੋਵੇਗਾ ਤਾਂ ਹੀ ਸਬੰਧਿਤ ਖਿਡਾਰੀ ਦਾ ਵੀਜਾ ਅਪਲਾਈ ਕੀਤਾ ਜਾਵੇਗਾ | ਇਸ ਤੋਂ ਕੁੱਝ ਨਵੇਂ ਰੂਲ ਐਂਡ ਰੈਗੂਲੇਸ਼ਣ ਵੀ ਬਣਾਏ ਗਏ ਹਨ, ਜਿਨ੍ਹਾਂ ਦਾ ਵੇਰਵਾ ਵੀ ਬਹੁਤ ਜਲਦੀ ਸਾਰਿਆਂ ਦੀ ਸ਼ਿਮਤੀ ਉਪਰੰਤ ਫੈਡਰੇਸ਼ਨ ਗਰੁੱਪ ਵਿੱਚ ਪਾ ਦਿੱਤਾ ਜਾਵੇਗਾ 

Leave a Reply

Your email address will not be published. Required fields are marked *