*ਪੰਜਾਬ ਲੋਕ ਕਾਂਗਰਸ ਨੇ 6 ਹੋਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ*

पंजाब
Spread the love

ਚੰਡੀਗੜ੍ਹ, 15 ਦਸੰਬਰ( ਦਾ ਮਿਰਰ ਪੰਜਾਬ)-ਪੰਜਾਬ ਲੋਕ ਕਾਂਗਰਸ ਨੇ ਅੱਜ ਪੰਜਾਬ ਦੇ ਛੇ ਹੋਰ ਜ਼ਿਲ੍ਹਿਆਂ ਲਈ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ।

ਜਥੇਬੰਦੀ ਦੇ ਜਨਰਲ ਸਕੱਤਰ ਇੰਚਾਰਜ ਕਮਲਦੀਪ ਸਿੰਘ ਸੈਣੀ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਬਰਨਾਲਾ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮਲੇਰਕੋਟਲਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ ਗੁਰਦਰਸ਼ਨ ਸਿੰਘ ਬਰਾੜ, ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਨਾਹਰ, ਫਤਿਹਗੜ੍ਹ ਸਾਹਿਬ ਤੋਂ ਸੰਦੀਪ ਸਿੰਘ ਬੱਲ, ਹੁਸ਼ਿਆਰਪੁਰ ਤੋਂ ਗੁਲਸ਼ਨ ਰਾਏ ਪਾਸੀ, ਮੁਕਤਸਰ ਸਾਹਿਬ ਤੋਂ ਸੁਖਜਿੰਦਰ ਸਿੰਘ ਚਾਹਲ ਅਤੇ ਮਲੇਰਕੋਟਲਾ ਤੋਂ ਅਮਜਲ ਅਲੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਸੈਣੀ ਨੇ ਕਿਹਾ, ਪਾਰਟੀ ਨੇ ਹੁਣ ਤੱਕ 16 ਜ਼ਿਲ੍ਹਿਆਂ ਲਈ ਪ੍ਰਧਾਨ ਨਿਯੁਕਤ ਕੀਤੇ ਹਨ।

Leave a Reply

Your email address will not be published. Required fields are marked *