*ਕ੍ਰਿਸਮਿਸ ਦੇ ਸੰਬੰਧ ਵਿੱਚ ਨਿਊ ਚੰਡੀਗੜ੍ਹ ਕੁਰਾਲੀ ਵਿਖੇ ਸ਼ੋਭਾ ਯਾਤਰਾ 17 ਨੂੰ*

Uncategorized
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਕ੍ਰਿਸਮਿਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ 17 ਦਸੰਬਰ ਨੂੰ ਨਿਊ ਚੰਡੀਗੜ੍ਹ ਕੁਰਾਲੀ ਚੰਡੀਗੜ੍ਹ ਰੋਡ ਵਿਖੇ ਬੜੀ ਧੂਮਧਾਮ ਨਾਲ ਕੱਢੀ ਜਾ ਰਹੀ ਹੈ।

ਇਸੇ ਸੰਬੰਧ ਵਿੱਚ ਰਿਕੀ ਮਸੀਹ ਨੇ ਦੱਸਿਆ ਕਿ ਕ੍ਰਿਸਮਿਸ ਦੇ ਸੰਬੰਧ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੀ ਅਗਵਾਈ Prophet ਬਜਿੰਦਰ ਸਿੰਘ ਮਨਿਸਟਰੀਜ਼ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਪ੍ਰਭੂ ਯਿਸੂ ਮਸੀਹ ਜੀ ਦੀ ਬਾਣੀ ਦਾ ਗੁਣਗਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ੋਭਾ ਯਾਤਰਾ ਵਿਚ ਸੈਂਟਾਕਲਾਜ ਅਤੇ ਵੱਖ-ਵੱਖ ਝਾਕੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੈਂਟਾਕਲਾਜ ਬੱਚਿਆਂ ਨੂੰ ਪਿਆਰ ਅਤੇ ਉਪਹਾਰ ਵੀ ਭੇਟ ਕਰਨਗੇ। ਇਸ ਮੌਕੇ ਵੱਡੀ ਪੱਧਰ ਤੇ ਦੇਸ਼ ਅਤੇ ਵਿਦੇਸ਼ ਤੋਂ ਸੰਗਤਾਂ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣਗੀਆਂ।

Leave a Reply

Your email address will not be published. Required fields are marked *