ਜਲੰਧਰ (ਦਾ ਮਿਰਰ ਪੰਜਾਬ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਜੀਰੋ ਫੀਸ ਸਕੂਲ ਦੇ ਨਾਮ ਨਾਲ ਜਾਣੇ ਜਾਂਦੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਵਿਚ ਨੌਵੀ ਪਾਤਿਸ਼ਾਹੀ , ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਗੁਰਰਪੁਰਬ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਗਇਆ , ਗੁਰਮਤਿ ਸਮਾਗਮ ਦੌਰਾਨ ਅੱਜ ਸਕੂਲ ਦੇ ਬੱਚਿਆਂ ਨੂੰ ਸਕੂਲ ਦੇ ਮੁਖ ਸੇਵਾਦਾਰ ਸ੍ਰ .ਪਰਮਿੰਦਰਪਾਲ ਸਿੰਘ ਖਾਲਸਾ ਅਤੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਵੈਟਰ ਦਿਤੇ ਗਏ | ਇਸ ਸਮਾਗਮ ਵਿਚ ਸਕੂਲ ਦੀਆ ਬੱਚੀਆਂ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵੀਸ਼ਰੀ ਪੇਸ਼ ਕੀਤੀ ਗਈ ਅਤੇ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ , ਜਲੰਧਰ ਵਾਲਿਆਂ ਪਾਸੋ ਗੁਰੂ ਤੇਗ ਬਹਾਦਰ ਜੀ ਦੇ ਜੀਵਨੀ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਗਏ | ਇਸ ਤੋਂ ਇਲਾਵਾ ਸ੍ਰ. ਪਰਮਿੰਦਰਪਾਲ ਸਿੰਘ ਖਾਲਸਾ ਜੀ ਨੇ ਮੌਕੇ ਤੇ ਹੀ ਬੱਚਿਆਂ ਨੂੰ ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਸਾਹਿਬਜਾਦਿਆ ਜੀ ਦੀ ਸ਼ਹੀਦੀ ਨਾਲ ਸਬੰਧਿਤ ਸਵਾਲ ਜਵਾਬ ਕੀਤੇ ਅਤੇ ਸਹੀ ਜਵਾਬ ਦੇਣ ਵਾਲੇ 10 ਬੱਚਿਆਂ ਦੀ ਹੌਸਲਾ ਅਫਜਾਈ ਲਈ ਇਨਾਮ ਵੀ ਦਿਤੇ ਗਏ | ਸਕੂਲ ਦੇ ਮੁਖ ਸੇਵਾਦਾਰ ਅਤੇ ਉਘੇ ਸਮਾਜ ਸੇਵੀ ਹੋਣ ਦੇ ਨਾਤੇ ਸ੍ਰ.ਪ੍ਰਮਿੰਦਰਪਾਲ ਸਿੰਘ ਖਾਲਸਾ ਜੀ ਨੇ ਸਕੂਲ ਨੂੰ ਦਸਵੰਧ ਦੇਣ ਦੀ ਵੀ ਸੇਵਾ ਨਿਭਾਈ ਅਤੇ ਸਰਦਾਰਨੀ ਸਵਰਨ ਕੌਰ ਗਿੱਲ UK ਅਤੇ ਸਰਦਾਰਨੀ ਜਿੰਦਰ ਕੌਰ ਬੁੱਟਰ ਧਰਮਪਤਨੀ ਗੁਰਪੁਰਵਾਸੀ ਸਰਦਾਰ ਜਰਨੈਲ ਸਿੰਘ ਬੁੱਟਰ ਯੂ ਕੇ ਦਾ ਸਕੂਲ ਦੇ ਕੰਪਿਊਟਰ ਰੂਮ ਦੀ ਉਸਾਰੀ ਲਈ ਦਿਤੇ ਦਸਵੰਧ ਲਈ , ਸਕੂਲ ਕਮੇਟੀ ਵਲੋਂ ਧੰਨਵਾਦ ਕੀਤਾ ਗਇਆ , ਅਤੇ ਬਾਕੀ ਸਭਨਾ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ | ਸ੍ਰ ਗੁਰਨਾਮ ਸਿੰਘ ਅਤੇ ਸ੍ਰ. ਮਹਿੰਦਰ ਸਿੰਘ (ਯੂ.ਕੇ ) ਵਾਸੀ ਪਿੰਡ ਤੱਲ੍ਹਣ ਨੇੜੇ ਜਲੰਧਰ ਵਾਲਿਆਂ ਵਲੋਂ ਵੀ ਦਸਵੰਧ ਸਕੂਲ ਨੂੰ ਭੇਜਿਆ ਗਿਆ , ਉਨ੍ਹਾਂ ਦੀ ਤਹਿਦਿਲੋ ਧੰਨਵਾਦ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਭਾਈ ਸਾਹਿਬ ਭਾਈ : ਸਰਬਜੀਤ ਸਿੰਘ ਜੀ , ਸ੍ਰ. ਸਾਹਿਬ ਸਿੰਘ ਆਰਟਿਸਟ ਅਤੇ ਸ੍ਰ. ਸੰਦੀਪ ਸਿੰਘ ਚਾਵਲਾ ਜੀ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਖਾਲਸਾ ਜੀ ਤੋਂ ਇਲਾਵਾ ਸਰਕਲ ਇੰਚਾਰਜ ਸ੍ਰ. ਬਲਜੀਤ ਸਿੰਘ ,ਸ੍ਰ . ਪ੍ਰੇਮ ਸਿੰਘ,ਸ੍ਰ ਦਲਬੀਰ ਸਿੰਘ ,ਮਾਸਟਰ ਮਨਦੀਪ ਸਿੰਘ ਸ੍ਰ.ਬੀਬੀ ਅੰਮ੍ਰਿਤਪਾਲ ਕੌਰ ,ਹਰਬੀਰ ਕੌਰ ,ਸ੍ਰ . ਕੁਲਵਿੰਦਰ ਸਿੰਘ ,ਸ੍ਰ . ਕੰਵਲਜੀਤ ਸਿੰਘ,ਸ੍ਰ.ਰਜਿੰਦਰ ਸਿੰਘ,ਡਾ. ਸਤਿੰਦਰਪਾਲ ਸਿੰਘ ਸ੍ਰ. ਦਰਸ਼ਨ ਸਿੰਘ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜਰ ਸਨ |





