ਬੇਗਮਪੁਰਾ ਟਾਈਗਰ ਫੋਰਸ ਨੇ ਚੋਣਾਂ ਦੀ  ਤਰੀਕ ਬਦਲਣ ਲਈ ਦਿੱਤਾ ਮੰਗ ਪੱਤਰ 

Uncategorized
Spread the love

ਹੁਸ਼ਿਆਰਪੁਰ 10 ਜਨਵਰੀ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਕਿ ਇਲੈਕਸ਼ਨ ਦੀ ਤਰੀਕ  ਜਾਂ ਤਾਂ 10 ਫਰਵਰੀ ਤੋਂ ਪਹਿਲਾਂ ਕੀਤੀ ਜਾਵੇ ਜਾਂ ਫਿਰ 20 ਫਰਵਰੀ ਤੋਂ ਬਾਅਦ ਕੀਤੀ ਜਾਵੇ । ਕਿਉਂਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ  ਨੂੰ ਮੁੱਖ ਰੱਖਦਿਆਂ ਸੰਗਤਾਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 13 ਤੇ 14 ਵਰਵਰੀ  ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ  ਕਾਂਸ਼ੀ ਨੂੰ ਰਵਾਨਾ ਹੋਣਗੀਆਂ  ਅਤੇ ਕਾਂਸ਼ੀ ਨੂੰ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਸੰਗਤਾ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਤੋਂ ਪਹੁੰਚਦੀਆਂ ਹਨ  ਜੇਕਰ 14 ਫਰਵਰੀ ਨੂੰ ਇਲੈਕਸ਼ਨ ਹੁੰਦੇ ਹਨ ਤੇ ਬਹੁਤ ਸਾਰੀਆਂ ਸੰਗਤਾਂ ਵੋਟ ਪਾਉਣ ਤੋਂ ਵਾਂਝੀਆਂ ਰਹਿ ਜਾਣਗੀਆਂ । ਪਰ ਅੱਜ ਮੰਗ ਪੱਤਰ ਦੇਣ ਗਏ ਬੇਗਮਪੁਰਾ ਟਾਈਗਰ ਫੋਰਸ ਦੇ ਦੋਆਬਾ ਪ੍ਰਧਾਨ ਅਤੇ ਦੋਆਬਾ ਇੰਚਾਰਜ ਨੂੰ ਡੇਢ ਘੰਟਾ ਆਪਣੇ ਆਫਿਸ ਦੇ ਬਾਹਰ ਇੰਤਜ਼ਾਰ ਕਰਵਾ ਕੇ ਸਾਬਿਤ ਕਰ ਦਿੱਤਾ ਕਿ  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਐੱਸ ਸੀ ਸਮਾਜ ਦੀ ਵਿਰੋਧੀ ਹੈ ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਦੱਸਿਆ ਕਿ ਸਾਡੇ ਤੋਂ ਪਹਿਲਾਂ  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਲੱਗਭੱਗ 10 ਪਾਰਟੀਆਂ ਨੂੰ ਮਿਲਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਪ੍ਰਤੂੰ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੂੰ ਲਗਪਗ ਡੇਢ ਘੰਟਾ ਦਫ਼ਤਰ ਦੇ ਬਾਹਰ ਬਿਠਾ ਕੇ   ਅਣਗੌਲਿਆਂ ਕਰਕੇ ਬਿਨਾਂ ਮੰਗ ਪੱਤਰ ਲੈਣ ਤੋਂ ਦਫ਼ਤਰ ਤੋਂ ਚੱਲ ਪਈ ਅਤੇ ਦਫਤਰ ਤੋਂ ਬਾਅਦ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਘੇਰਕੇ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ । ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਜਲਦੀ ਹੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਇਸ ਵਤੀਰੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ  ਸ਼ਹਿਰ ਵਿਚ ਪੁਤਲੇ ਫੂਕੇ  ਜਾਣਗੇ । ਆਗੂਆਂ ਨੇ ਕਿਹਾ ਕਿ  ਮੰਗ ਪੱਤਰ ਦੇਣ ਸੰਬੰਧੀ ਡੀ ਸੀ ਨੂੰ ਦੋ ਵਾਰ ਰਿਮਾਈਂਡਰ ਵੀ ਭੇਜਿਆ ਗਿਆ । ਅਤੇ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਮੰਗ ਪੱਤਰ ਲੈਣ ਲਈ ਵੀ ਕਿਹਾ ਪ੍ਰੰਤੂ ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਲੈਣ ਨੂੰ ਟਾਲਮਟੋਲ ਕੀਤਾ । ਉਨ੍ਹਾਂ ਕਿਹਾ ਕਿ  ਅਗਰ ਇਲੈਕਸ਼ਨ ਕਮਿਸ਼ਨ  ਇਸ ਗੱਲ ਤੇ ਪਹਿਰਾ ਦਿੰਦਾ ਹੈ ਕਿ ਹਰੇਕ ਵੋਟਰ ਵੋਟ ਜ਼ਰੂਰ ਪਾਵੇ ਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ  14  ਫਰਵਰੀ ਨੂੰ ਪੰਜਾਬ ਵਿੱਚ ਪੈਣ ਵਾਲੀਆਂ ਵੋਟਾਂ ਦੀ ਤਾਰੀਕ ਬਦਲਣੀ ਪਵੇਗੀ ।

Leave a Reply

Your email address will not be published. Required fields are marked *