ਜਲੰਧਰ, 12 ਜਨਵਰੀ (ਦਾ ਮਿਰਰ ਪੰਜਾਬ) — ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸੱਟ ਦੁਆਰਾ ਚਲਾਏ ਜਾ ਰਹੇ “ਦਿਸ਼ਾ” — ਇੱਕ ਅਭਿਆਨ ਦੇ ਤਹਤ ਇੰਨੋਸੈਂਟ ਹਾਰਟਸ ਵਿੱਚ ਮੈਡੀਕਲ ਸਰਵਿਸਿਜ਼ ਦੇ ਤਹਿਤ ਸਿਵਿਲ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ। ਜੋ ਕਿ ਸਕੂਲ ਦੇ ਵਿਦਿਆਰਥੀਆਂ ਦੇ ਲਈ ਸੀ, ਜਿਨ੍ਹਾਂ ਦੀ ਉਮਰ 15-18 (ਜਮਾਤ ਦੱਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ) ਦੇ ਵਿਚਕਾਰ ਦੀ ਸੀ। ਵਿਦਿਆਰਥੀਆਂ ਨੂੰ ਸਕੂਲ ਵੱਲੋਂ ਸਹਿਮਤੀ-ਪੱਤਰ ਭੇਜੇ ਗਏ ਸਨ, ਉਨ੍ਹਾਂ ਦਾ ਹੀ ਟੀਕਾਕਰਨ ਕੀਤਾ ਗਿਆ ਹੈ ਜਿਹਨਾਂ ਦੇ ਸਹਿਮਤੀ ਪੱਤਰ ਪ੍ਰਾਪਤ ਹੋਏ। ਇਸ ਮੌਕੇ ਉੱਤੇ ਡਾਕਟਰ ਨੂਪੁਰ ਸੂਦ (ਐਮ.ਡੀ., ਪੇਡੀਆਟਿ੍ਰਕਸ) ਨੇ ਬੱਚਿਆਂ ਦੇ ਨਾਲ ਆਏ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕੋਵਿਡ-19 ਦੇ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਦੇ ਬੱਚਿਆਂ ਦੇ ਟੀਕਾਕਰਨ ਨੂੰ ਜ਼ਰੂਰੀ ਦੱਸਿਆ ਅਤੇ ਪੂਰੀ ਤਰ੍ਹਾਂ ਨਾਲ ਸਾਵਧਾਨੀ ਵਰਤਣ ਲਈ ਕਿਹਾ। ਇਸ ਮੌਕੇ ਤੇ ਡਾ. ਅਨੂਪ ਬੌਰੀ (ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ) ਅਤੇ ਡਾ. ਚੰਦਰ ਬੌਰੀ (ਮੈਨੇਜਿੰਗ ਡਾਇਰਕੈਟਰ ਹੈਲਥ ਸਰਵਿਸਿਜ਼) ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਅਧੀਨ ਬੱਚਿਆਂ ਨੂੰ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਮਾਸਕ ਪਹਿਨਣ ਦੇ ਨਾਲ-ਨਾਲ ਸੈਨੇਟਾਈਜ਼ਰ ਅਤੇ ਸੋਸ਼ਲ ਡਿਸਟੈਸਿੰਗ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ।


