ਜਲੰਧਰ( ਦਾ ਮਿਰਰ ਪੰਜਾਬ)-ਮਨਿਸਟਰੀ ਆਫ ਐਜੂਕੇਸ਼ਨ ਡਿਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ ਦੁਆਰਾ ਚਲਾਏ ਜਾ ਰਹੇ ਰਾਜ-ਪੱਧਰੀ ਅਤੇ ਜ਼ਿਲ੍ਹਾ- ਪੱਧਰੀ ਸਵੱਛ ਸਕੂਲ ਪੁਰਸਕਾਰ 2021-22 ਦੇ ਅੰਤਰਗਤ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਇੰਨੋਸੈਂਟ ਹਾਰਟਸ ਸਕੂਲ, ਲਹਾਰਾਂ ਕੈਂਪਸ ਨੂੰ ਪੰਜਾਬ ਸਰਕਾਰ ਦੁਆਰਾ ਜ਼ਿਲ੍ਹਾ-ਪੱਧਰ ਉੱਤੇ ਸਵੱਛ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਇੰਨੋਸੈਂਟ ਹਾਰਟਸ ਗਰੁੱਪ ਦੇ ਲਈ ਅਤਿਅੰਤ ਗਰਵ ਅਤੇ ਮਾਣ ਵਾਲੀ ਗੱਲ ਹੈ।
ਸਰਕਾਰ ਦੁਆਰਾ ਸਕੂਲਾਂ ਦੇ ਮੁਲਾਂਕਣ ਹੇਤੂ ਨਿਰਧਾਰਿਤ ਮਾਪਦੰਡ ਜਿਵੇਂ ਸਾਫ਼ ਪਾਣੀ, ਸੈਨੇਟਾਈਜੇਸ਼ਨ, ਹਾਈਜੀਨ, ਹੱਥਾਂ ਦੀ ਸਫਾਈ, ਸੰਚਾਲਨ ਅਤੇ ਰੱਖ-ਰਖਾਵ, ਕੋਵਿਡ-19 ਮਹਾਂਵਾਰੀ ਦੇ ਦੌਰਾਨ ਬੱਚਿਆਂ ਦੇ ਸੁਭਾਅ ਵਿੱਚ ਆਉਣ ਵਾਲੇ ਬਦਲਾਅ, ਉਨ੍ਹਾਂ ਦੀ ਕੌਂਸਲਿੰਗ ਆਦਿ ਉੱਤੇ ਖਰੇ ਉਤਰਨ ਵਾਲੇ ਇਸ ਸਕੂਲ ਨੇ ਸਾਫ-ਸਫਾਈ ਦੇ ਹਰ ਪਹਿਲੂ ਉੱਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਇਹ ਪੁਰਸਕਾਰ ਸਕੂਲ ਦੀ ਪ੍ਰਿੰਸੀਪਲ ਕੁਮਾਰੀ ਸ਼ਾਲੂ ਸਹਿਗਲ ਅਤੇ ਪ੍ਰੋਫੈਸਰ ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲ ਐਂਡ ਕਾਲਜਿਜ਼) ਨੇ ਡੀ. ਸੀ. ਆਫਿਸ ਵਿੱਚ ਡਿਪਟੀ ਕਮਿਸ਼ਨਰ, ਜਲੰਧਰ – ਸ਼੍ਰੀ ਘਣਸ਼ਯਾਮ ਥੋਰੀ, ਆਈ ਅ ਏਸ ਦੇ ਹੱਥੋਂ ਪ੍ਰਾਪਤ ਕੀਤਾ।
ਬਹੁਤ ਗਰਵ ਦੀ ਗੱਲ ਇਹ ਕਿ ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਕੈਂਪਸ ਇਨਵਾਇਰਮੈਂਟਲ ਮੈਨੇਜਮੈਂਟ ਸਿਸਟਮ ਕੈਟੇਗਰੀ ਦੇ ਅੰਤਰਗਤ ISO ਨਾਲ ਵੀ ਸਰਟੀਫਾਈਡ ਹੈ। ਇਸ ਦੇ ਨਾਲ-ਨਾਲ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਇੰਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਹੁਣ ਕੈਂਬਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ (ਯੂ ਕੇ) ਤੋਂ ਗਰੇਡ 1 ਤੋਂ 8 ਕਰੀਕੁਲਮ ਪੜ੍ਹਾਉਣ ਦੇ ਲਈ ਵੀ ਸਰਟੀਫਾਈਡ ਹੈ।
ਇਸ ਮੌਕੇ ਉੱਤੇ ਇੰਨੋਸੈਂਟ ਹਾਰਟਸ ਗਰੁਪ ਦੇ ਚੇਅਰਮੈਨ ਡਾ.ਅਨੂਪ ਬੌਰੀ ਨੇ ਸਕੂਲ ਦੀ ਪ੍ਰਿੰਸੀਪਲ ਕੁਮਾਰੀ ਸ਼ਾਲੂ ਸਹਿਗਲ ਨੂੰ ਵਧਾਈ ਦਿੱਤੀ ਅਤੇ ਸਮੂਹ ਸਟਾਫ ਮੈਂਬਰਾਂ ਦੀ ਪ੍ਰਸੰਸਾ ਕਰਦੇ ਹੋਏ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।





