*ਪਿੰਡ ਮਹਿਮੂਵਾਲ ਵਿਖੇ ਦਿੱਲੀ ਮੋਰਚਾ ਫ਼ਤਹਿ ਸਮਾਗਮ ਕਰਵਾਇਆ ਗਿਆ*

Uncategorized
Spread the love

ਲੋਹੀਆਂ ਖ਼ਾਸ 20 ਜਨਵਰੀ ( ਰਾਜੀਵ ਕੁਮਾਰ ਬੱਬੂ) -ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਵੱਲੋਂ ਪਿੰਡ ਮਹਿਮੂਵਾਲ ਦੇ ਧੰਨ ਧੰਨ ਸ਼ਹੀਦ ਬਾਬਾ ਯੋਧ ਸਿੰਘ ਜੀ ਦੇ ਗੁਰਦੂਵਾਰਾ ਸਾਹਿਬ ਵਿਖੇ ਦਿੱਲੀ ਮੋਰਚਾ ਫ਼ਤਹਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੂਬਾ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਲਖੀਮਪੁਰ ਖਿਰੀ ਵਿੱਚ ਕਿਸਾਨੀ ਸੰਘਰਸ਼ ਦੌਰਾਨ ਬੀ ਜੇ ਪੀ ਦੇ ਮੰਤਰੀ ਦੇ ਬੇਟੇ ਵੱਲੋਂ ਕਿਸਾਨਾਂ ਉੱਪਰ ਗੱਡੀਆਂ ਛੜਾ ਕੇ ਦਰੜਿਆ ਗਿਆ ਸੀ ਉਸ ਸਮੇ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦੁਆਉਣ ਲਈ ਜਲਦ ਹੀ ਨਵਾਂ ਸੰਘਰਸ਼ ਵਿੰਡਿਆ ਜਾਏਗਾ। ਇਸ ਮੋਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ, ਸੂਬਾਈ ਆਗੂ ਉੱਘੇ ਢਾਡੀ ਭਾਈ ਸੁਖਦੇਵ ਸਿੰਘ ਚਮਕਾਰਾ, ਜਿਲ੍ਹਾ ਪ੍ਰਧਾਨ ਤਰਨਤਾਰਨ ਬਾਬਾ ਪ੍ਰਗਟ ਸਿੰਘ, ਜਗਜੀਤ ਸਿੰਘ ਮੰਡ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਬਲਵੰਤ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਅਮਰੀਕ ਸਿੰਘ, ਮਾਸਟਰ ਸੰਤ ਸਿੰਘ, ਸਕੱਤਰ ਲਖਵੀਰ ਸਿੰਘ, ਜਗੀਰ ਸਿੰਘ ਜੋਸਨ, ਰਣਜੀਤ ਸਿੰਘ ਨਵਾਂ ਪਿੰਡ ਆਦਿ ਹਾਜਰ ਸਨ।

Leave a Reply

Your email address will not be published. Required fields are marked *