*ਪਰਗਟ ਸਿੰਘ ਵਲੋਂ ਕੀਤੇ ਗਏ ਕੰਮ ਸ਼ਲਾਘਾਯੋਗ, ਵੋਟਰਾਂ ਦਾ ਮਿਲ ਰਿਹੈ ਭਰਵਾਂ ਪਿਆਰ – ਬੀਬਾ ਬਰਿੰਦਰਪ੍ਰੀਤ ਕੌਰ*

Uncategorized
Spread the love

ਜਲੰਧਰ 26 ਜਨਵਰੀ ( ਦਾ ਮਿਰ ਰ ਪੰਜਾਬ ) ਜਲੰਧਰ ਕੈਂਟ ਹਲਕੇ ਵਿੱਚ ਕੈਬਨਿਟ ਮੰਤਰੀ ਪਰਗਟ ਸਿੰਘ ਵਲੋਂ ਪਿਛਲੇ ਸਮੇਂ ਵਿੱਚ ਜਿਹੜੇ ਵਿਕਾਸ ਕਾਰਜ ਕਰਵਾਏ ਗਏ ਹਨ ਉਸ ਨਾਲ ਜਿਥੇ ਹਲਕੇ ਦੀ ਦਿੱਖ ਸ਼ਾਨਦਾਰ ਹੋਈ ਹੈ ਉਥੇ ਨਾਲ ਹੀ ਆਮ ਜਨਤਾ ਨੂੰ ਬਹੁਤ ਰਾਹਤ ਮਿਲੀ ਹੈ। ਪਰਗਟ ਸਿੰਘ ਵਲੋਂ ਕੀਤੇ ਗਏ ਕਾਰਜਾਂ ਕਰਕੇ ਵੋਟਰਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਇਹ ਵਿਚਾਰ ਕੈਬਨਿਟ ਮੰਤਰੀ ਪਰਗਟ ਸਿੰਘ ਦੀ ਧਰਮ ਪਤਨੀ ਬੀਬਾ ਬਰਿੰਦਰਪ੍ਰੀਤ ਕੌਰ ਨੇ ਗੜ੍ਹਾ ਇਲਾਕੇ ਵਿੱਚ ਡੋਰ-ਟੂ-ਡੋਰ ਪ੍ਰਚਾਰ ਸਮੇਂ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਹਲਕੇ ਵਿੱਚ ਬਹੁਤ ਸਾਰੇ ਗਰੀਬ ਪਰਿਵਾਰ ਵਸਦੇ ਹਨ ਜਿਨ੍ਹਾਂ ਨੂੰ ਲੋਕ ਭਲਾਈ ਦੀ ਸਕੀਮਾਂ ਦਾ ਪੂਰਾ ਲਾਭ ਮਿਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ। ਇਸ ਮੌਕੇ ਤੇ ਵਾਰਡ ਨੰਬਰ 22 ਦੇ ਕੋਂਸਲਰ ਪ੍ਰਭ ਦਿਆਲ ਭਗਤ ਨੇ ਕਿਹਾ ਕਿ ਪਰਗਟ ਸਿੰਘ ਦੀ ਸਖਸ਼ੀਅਤ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 20 ਫਰਵਰੀ ਨੂੰ ਹਲਕੇ ਦੇ ਵੋਟਰ ਪਰਗਟ ਸਿੰਘ ਨੂੰ ਵੱਡੇ ਫਰਕ ਨਾਲ ਜਿਤਾ ਕੇ ਇਕ ਵਾਰ ਫਿਰ ਪੰਜਾਬ ਅਸੈਂਬਲੀ ਵਿੱਚ ਭੇਜਣਗੇ।

Leave a Reply

Your email address will not be published. Required fields are marked *