ਜਲੰਧਰ (ਜਸਪਾਲ ਕੈਂਥ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾ ਦੇ ਪੈਰੋਕਾਰ ਅਤੇ ਪਿੱਛਲੇ ਤਿੰਨ ਦਹਾਕਿਆਂ ਤੋਂ ਸੇਵਾ ਕਰ ਰਹੇ ਸ਼੍ਰੀ ਹੀਰਾ ਲਾਲ ਧੰਨੋਵਾਲੀ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਜਿਨ੍ਹਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਧੰਨੋਵਾਲੀ ਵਿੱਖੇ ਕੀਤਾ ਗਿਆ। ਇਸ ਮੌਕੇ ਤੇ ਡੇਰਾ ਬੱਲਾਂ ਤੋਂ ਧਰਮਗੁਰੂ ਸਤਿਗੁਰੂ ਸਵਾਮੀ ਸੰਤ ਨਿਰੰਜਣ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸੰਤ ਲੇਖਰਾਜ ਜੀ, ਡੇਰੇ ਦੇ ਟਰੱਸਟੀ ਸ੍ਰੀ ਨਿਰੰਜਣ ਚੀਮਾ, ਧਰਮਪਾਲ ਅਤੇ ਗਿਆਨੀ ਰੌਸ਼ਨ ਜੀ ਪਹੁੰਚੇ। ਇਸ ਮੌਕੇ ਦੇ ਡੇਰੇ ਬੱਲਾ ਵਿੱਖੇ ਸੇਵਾ ਨਿਭਾਅ ਰਹੇ ਹੋਰ ਭੀ ਸਾਥੀ ਹਜ਼ਾਰਾ ਦੀ ਗਿਣਤੀ ਵਿੱਚ ਪਹੁੰਚੇ। ਅੰਤਿਮ ਸੰਸਕਾਰ ਮੌਕੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸਾਬਕਾ ਕੌਂਸਲਰ ਮਨਦੀਪ ਜੱਸਲ, ਰਵਿਦਾਸੀਆ ਟੀਵੀ ਤੋਂ ਸੀ ਕੇ ਜੱਸੀ, ਅਮਰਜੀਤ ਬਿਰਦੀ, ਸੁਨੀਤਾ ਰਾਣੀ ਸੁਲਤਾਨਪੁਰ, ਅਮਨ ਸਰਮਸਤਪੁਰ, ਰਾਜਾ ਬੁਲੰਦਪੁਰ, ਸਤੀਸ਼ ਕੁਮਾਰ ਲਮਾਪਿੰਡ ਤੋਂ ਅਲਾਵਾ ਸੈਂਕੜੇ ਧਰਮਿਕ, ਰਾਜਨੀਤਕ ਅਤੇ ਸਾਮਾਜਿਕ ਆਗੂ ਮੌਜੂਦ ਰਹੇ ।





