*ਪਾਕਿਸਤਾਨ ਵੱਲੋਂ ਅਤੰਕੀਆਂ ਨੂੰ ਸਪੋਰਟ ਕਰਕੇ, ਇਨਸਾਨੀਅਤ ਦਾ ਜਿਹੜਾ ਘਾਣ ਕਰਵਾਇਆ ਜਾ ਰਿਹਾ ਹੈ, ਦਾ ਪਰਦਾਫਾਸ਼ ਕਰਨ ਵਾਸਤੇ, ਭਾਰਤੀ ਡੈਲੀਗੇਸ਼ਨ ਯੂਰਪ ਦੇ ਦੌਰੇ ਤੇ —-ਭੱਟੀ ਫਰਾਂਸ* 

Uncategorized
Spread the love

ਪਹਿਲਗਾਮ ਵਿੱਚ ਮਾਰੇ ਗਏ 26 ਸੈਨਾਨੀਆਂ ਦੀ ਮੌਤ ਦਾ ਬਦਲਾ ਭਾਰਤੀ ਸੈਨਾ ਨੇ ਸਿਰਫ 27 ਮਿੰਟ ਦਾ ਉਪ੍ਰੇਸ਼ਨ ਸਿੰਧੂਰ ਚਲਾ ਕੇ ਲਿਆ —ਮੋਦੀ | 

ਡੈਲੀਗੇਸ਼ਨ ਦਾ ਫਰਾਂਸ ਪਹੁੰਚਣ ਉਪਰੰਤ, ਭੱਟੀ ਫਰਾਂਸ, ਜਗਤਾਰ ਬਿੱਟੂ, ਸੋਨੂੰ ਬੰਗੜ, ਕਵਿਤਾ ਸਿੰਘ, ਦਲਜੀਤ ਸਿੰਘ ਅਤੇ ਜੋਗਿੰਦਰ ਕੁਮਾਰ ਆਦਿ ਨੇ ਕੀਤਾ ਭਰਵਾਂ ਸੁਆਗਤ —ਜਰਨੈਲ ਸਿੰਘ ਥਿੰਦ | 

ਪੈਰਿਸ 27 ਮਈ (ਪੱਤਰ ਪ੍ਰੇਰਕ ) ਬੀਤੇ ਮਹੀਨੇ ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਦਾ ਬਦਲਾ ਲੈਣ ਵਾਸਤੇ, ਭਾਰਤੀ ਸੈਨਾ ਨੇ, ਸ਼੍ਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਉਪਰੰਤ ਪਾਕਿਸਤਾਨ ਦੀ ਹੱਦ ਦੇ ਅੰਦਰ ਜਾ ਕੇ ਉਸਦੇ ਨੌਂਅ ਅਤੰਕੀ ਟਿਕਾਣੇ ਤਬਾਹ ਕਰਕੇ 120 ਅਤੰਕੀ ਮਾਰ ਕੇ 26 ਭਾਰਤੀਆਂ ਦੀ ਮੌਤ ਦਾ ਬਦਲਾ ਸਿਰਫ 27 ਮਿੰਟਾਂ ਵਿੱਚ ਲੈ ਲਿਆ ਸੀ | ਹੁਣ ਉਸੇ ਲੜੀ ਦੇ ਤਹਿਤ ਭਾਰਤ ਸਰਕਾਰ ਕੈਬਨਿਟ ਮੰਤਰੀਆਂ ਅਤੇ ਐਮ ਪੀਜ ਦੇ ਡੈਲੀਗੇਸ਼ਨ ਤਿਆਰ ਕੇ ਦੁਨੀਆਂ ਦੇ ਵੱਖੋ ਵੱਖ ਮੁਲਕਾਂ ਵਿੱਚ ਭੇਜ ਰਹੀ ਹੈ | ਇਸੇ ਪ੍ਰੋਗਰਾਮ ਦੀ ਰੂਪ ਰੇਖਾ ਅਨੁਸਾਰ ਅੱਠ ਮੈਂਬਰਾਂ ਵਾਲਾ ਡੇਲੀਗੇਸ਼ਨ ਫਰਾਂਸ ਵਿਖ਼ੇ ਬੀਤੇ ਕੱਲ ਦਾ ਪਹੁੰਚਿਆ ਹੋਇਆ ਹੈ, ਜਿਸਦਾ ਫਰਾਂਸ ਪਹੁੰਚਣ ਉਪਰੰਤ, ਭਾਰਤੀ ਅੰਬੈਸੀ ਵੱਲੋਂ ਦਿੱਤੇ ਗਏ ਰਾਤਰੀ ਖਾਣੇ ਦੌਰਾਨ, ਫਰਾਂਸ ਦੇ ਉੱਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਸਾਹਿਤ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ, ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ , ਡਾਕਟਰ ਅਮਰ ਸਿੰਘ ਅਤੇ ਪ੍ਰੀਯੰਕਾ ਚਤੁਰਵੇਦੀ ਆਦਿ ਦਾ ਭਰਵਾਂ ਸੁਆਗਤ ਕੀਤਾ | ਇਹ ਡੈਲੀਗੇਸ਼ਨ ਹੁਣ ਫਰਾਂਸ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤੰਕ ਅਤੇ ਸਪੋਰਟ ਕਰਨ ਦੇ ਮਨਸੂਬੇ ਉਜਾਗਰ ਕਰੇਗਾ, ਤਾਂ ਕਿ ਪਾਕਿਸਤਾਨ ਦੀ ਅਸਲੀਅਤ ਦੁਨੀਆਂ ਸਾਹਮਣੇ ਲਿਆਂਦੀ ਜਾ ਸਕੇ | 

                             ਇਸ ਡੈਲੀਗੇਸ਼ਨ ਵਿੱਚ ਸਰਵ ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ ਮੈਂਬਰ ਲੋਕ ਸਭਾ ਭਾਜਪਾ,ਡਾਕਟਰ ਅਮਰ ਸਿੰਘ ਮੈਂਬਰ ਲਕੋ ਸਭਾ ਕਾਂਗਰਸ, ਪ੍ਰਿਯੰਕਾ ਚਤੁਰਵੇਦੀ ਮੈਂਬਰ ਰਾਜ ਸਭਾ ਉਦਵ ਠਾਕੁਰ ਗਰੁੱਪ,ਕਸ਼ਮੀਰ ਤੋਂ ਸ਼੍ਰੀ ਗੁਲਾਮ ਅਲੀ ਖਤਾਨਾਂ ਮੈਂਬਰ ਰਾਜ ਸਭਾ, ਵਿਦੇਸ਼ੀ ਮਾਮਲਿਆਂ ਦੇ ਜਾਣਕਾਰ ਸ਼੍ਰੀ ਸਮਿਕ ਭੱਟਾਚਾਰੀਆ ਜੀ, ਮਨੁੱਖੀ ਅਧਿਕਾਰਾਂ ਦੀ ਗਿਆਤਾ ਅਤੇ ਮੈਂਬਰ ਲੋਕ ਸਭਾ ਡਾਕਟਰ ਸ਼੍ਰੀਮਤੀ ਦਾਗੂਬਾਤੀ ਜੀ, ਸਾਬਕਾ ਰਾਜ ਮੰਤਰੀ ਅਤੇ ਮੈਂਬਰ ਲੋਕ ਸਭਾ ਡਾਕਟਰ ਐਮ ਜੇ ਅਕਬਰ, ਸਾਬਕਾ ਰਾਜਦੁਤ ਮਿਸਟਰ ਪੰਕਜ ਕੁਮਾਰ ਆਦਿ ਸ਼ਾਮਿਲ ਹਨ, ਜਿਹੜੇ ਇਸ ਡੈਲੀਗੇਸ਼ਨ ਦੀ ਅਗਵਾਈ ਕਰ ਰਹੇ ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ ਦੀ ਨੁਮਾਇੰਦਗੀ ਹੇਠ ਫਰਾਂਸ ਸਰਕਾਰ ਨਾਲ ਗੱਲਬਾਤ ਕਰਕੇ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਗਰਦਾਨਣ ਦਾ ਸ਼ਲਾਘਾ ਯੋਗ ਕੰਮ ਕਰਨਗੇ |

                              ਇਸ ਡੈਲੀਗੇਸ਼ਨ ਦੇ ਨਾਲ ਰਾਤਰੀ ਭੋਜਨ ਕਰਨਾ ਅਤੇ ਸੁਆਗਤ ਕਰਨ ਵਾਸਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ, ਕਾਂਗਰਸੀ ਆਗੂ ਸੋਨੂੰ ਬੰਗੜ, ਕਾਂਗਰਸੀ ਪ੍ਰਧਾਨ ਜਗਤਾਰ ਸਿੰਘ ਬਿੱਟੂ, ਦਲਜੀਤ ਸਿੰਘ ਅਰਜਨਤਾਈ, ਉੱਘੇ ਕਾਰੋਬਾਰੀ ਹਰਿੰਦਰਪਾਲ ਸਿੰਘ ਸੇਠੀ, ਫਰੈਂਚ ਕੰਪਨੀ ਦੀ ਸੀ.ਈ.ਉ ਮੈਡਮ ਕਵਿਤਾ ਸਿੰਘ, ਭਾਜਪਾ ਫਰਾਂਸ ਯੂਨਿਟ ਦੇ ਪ੍ਰਧਾਨ ਸ਼੍ਰੀ ਅਵਿਨਾਸ਼ ਮਿਸ਼ਰਾ ਜੀ, ਸ਼੍ਰੋਮਣੀ ਅਕਾਲੀ ਫਰਾਂਸ ਯੂਨਿਟ ਦੇ ਮੈਂਬਰ ਰਮਨਦੀਪ ਸਿੰਘ ਭਦਾਸ, ਅੰਜੂ ਕੁਮਾਰੀ, ਨਿਤਿਨ ਕੁਮਾਰ, ਫਰਾਂਸ ‘ਚ ਉੱਘੇ ਕਾਰੋਬਾਰੀ, ਰਾਜਾ ਗੋਸੁਆਮੀ, ਫਾਫੀ ਸੰਸਥਾ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਕੁਮਾਰ , ਭਾਜਪਾ ਸਪੋਰਟਰ ਸ਼ਿਵ ਕੁਮਾਰ ਆਦਿ ਦੇ ਨਾਮ ਵਰਨਣਯੋਗ ਹਨ, ਜਿਹੜੇ ਕਿ ਇਸ ਸਨਮਾਨ ਸਮਾਰੋਹ ਵਿੱਚ ਭਾਰਤੀ ਅੰਬੈਸੀ ਦੇ ਰਾਜਦੂਤ ਸ਼੍ਰੀ ਰਮੇਸ਼ ਸਿੰਘਲਾ ਜੀ ਦੇ ਸੱਦੇ ਉੱਪਰ ਉਨ੍ਹਾਂ ਦੀ ਪਰਸਨਲ ਰਿਹਾਇਸ਼ ਉੱਪਰ ਪਹੁੰਚੇ ਹੋਏ ਸਨ | ਡੈਲੀਗੇਸ਼ਨ ਦੇ ਮੈਂਬਰਾਂ ਨੇ ਫਰਾਂਸ ਸਰਕਾਰ ਨਾਲ ਮੀਟਿੰਗ ਕਰਨਾ ਤੋਂ ਪਹਿਲਾਂ ਰਾਤਰੀ ਭੋਜਨ ਮੌਕੇ ਭਾਰਤੀ ਸੰਸਥਾਵਾਂ ਦੇ ਮੁਖੀਆਂ ਨੂੰ ਸੰਬੋਧਨ ਕੀਤਾ ਅਤੇ ਫਰਾਂਸ ਪਹੁੰਚਣ ਦੇ ਸਰਕਾਰੀ ਏਜੰਡੇ ਬਾਰੇ ਵੀ ਚਾਨਣਾ ਪਾਇਆ |

Leave a Reply

Your email address will not be published. Required fields are marked *