*ਟਿੱਪਰ ਡਰਾਈਵਰ ਦੀ ਗਲਤੀ ਦੇ ਨਾਲ ਹੋ ਜਾਣੀ ਸੀ ਪਸ਼ੂਆਂ ਅਤੇ ਇੱਕ ਆਦਮੀ ਦੀ ਮੌਤ*

Uncategorized
Spread the love

ਲੋਹੀਆਂ /ਰਾਜੀਵ ਕੁਮਾਰ ਬੱਬੂ/ਦੇ ਨਜ਼ਦੀਕ ਪਿੰਡ ਕਾਕੜ ਕਲਾਂ ਸਲਿੰਦਰ ਸਿੰਘ ਪੁੱਤਰ ਭਜਨ ਸਿੰਘ ਨੇ ਦੱਸਿਆ ਕੇ ਜੋ ਕਿ ਭਾਰਤ ਮਾਲਾ ਰੋਡ ਮੇਰੇ ਘਰ ਦੇ ਨਜ਼ਦੀਕ ਦੀ ਲੰਘ ਰਿਹਾ ਹੈ ਜਿਸ ਤੇ ਟਿੱਪਰਾਂ ਦੇ ਨਾਲ ਭਰਤੀ ਦਾ ਕੰਮ ਚੱਲ ਰਿਹਾ ਹੈ ਕੱਲ ਲਗਭਗ ਕੱਲ ਲਗਭਗ 2 ਵਜੇ ਦੇ ਕਰੀਬ ਇੱਕ ਟਿੱਪਰ ਡਰਾਈਵਰ ਨੇ ਆਪਣੇ ਟਿੱਪਰ ਦੀ ਲਿਫਟ ਡਾਊਨ ਕੀਤੇ ਬਗੈਰ ਹੀ ਸੜਕ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਜੋ ਕਿ ਸੜਕ ਉੱਪਰ ਦੀ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਅੜ ਗਿਆ ਜਿਸ ਦੇ ਨਾਲ ਦੋ ਖੰਭੇ ਟੁੱਟ ਗਏ ਬਿਜਲੀ ਵਾਲੀਆਂ ਤਾਰਾਂ ਮੇਰੇ ਪਸ਼ੂਆਂ ਉੱਪਰ ਡਿੱਗ ਪਈਆਂ ਇਹ ਤਾਂ ਪਰਮਾਤਮਾ ਦੀ ਮਿਹਰ ਹੈ ਕਿ ਉਸ ਟਾਈਮ ਦੇ ਉੱਤੇ ਬਿਜਲੀ ਨਹੀਂ ਸੀ ਨਹੀਂ ਤਾਂ ਮੇਰੇ ਪਸ਼ੂ ਅਤੇ ਮੇਰਾ ਛੋਟਾ ਭਰਾ ਵੇਲੇ ਵਿੱਚ ਕੰਮ ਕਰ ਰਿਹਾ ਸੀ ਜਿਨਾਂ ਦੀ ਮੌਤ ਹੋ ਜਾਣੀ ਸੀ ਅੱਗਿਓ ਇੱਕ ਹੋਰ ਟਿੱਪਰ ਆ ਰਿਹਾ ਸੀ ਜਿਸ ਕਾਰਨ ਉਹ ਟਿੱਪਰ ਵਾਲਾ ਟਿੱਪਰ ਨੂੰ ਜਿਆਦਾ ਦੂਰ ਨਹੀਂ ਲਿਜਾ ਸਕਿਆ ਤੇ ਅਸੀਂ ਉਸ ਨੂੰ ਕਾਬੂ ਕਰ ਲਿਆ ਤੇ ਅਸੀਂ ਲੋਹੀਆਂ ਥਾਣਾ ਦੇ ਵਿੱਚ ਰਿਪੋਰਟ ਦੇ ਦਿੱਤੀ ਹੈ। ਤੇ ਮੁਲਾਜ਼ਮਾਂ ਨੇ ਆਣ ਕੇ ਟਿੱਪਰ ਮੇਰੀ ਹਵੇਲੀ ਵਿੱਚ ਲਵਾ ਦਿੱਤਾ ਮੈਂ ਪ੍ਰਸ਼ਾਸਨ ਤੋਂ ਉਮੀਦ ਕਰਦਾ ਹਾਂ ਕਿ ਟਿੱਪਰ ਮਾਲਕ ਤੇ ਡਰਾਈਵਰ ਤੇ ਬਣਦੀ ਕਾਰਵਾਈ ਕੀਤੀ ਜਾਵੇ। ਟਿੱਪਰ ਮਾਲਕ ਨੂੰ ਯਾਦ ਪੱਤਰਕਾਰ ਨੇ ਫੋਨ ਕੀਤਾ ਤੇ ਉਸਨੇ ਫੋਨ ਕੋਈ ਉੱਤਰ ਨਹੀਂ ਦਿੱਤਾ l

Leave a Reply

Your email address will not be published. Required fields are marked *