ਤਲਵਾਡ਼ਾ,1 ਫਰਵਰੀ (ਦੀਪਕ ਠਾਕੁਰ)-ਸਥਾਨਕ ਪੁਲੀਸ ਨੇ ਪੰਜਾਬ ਹਿਮਾਚਲ ਪ੍ਰਦੇਸ਼ ਦੀ ਸੀਮਾ ’ਤੇ ਪੈਂਦੇ ਟੈਰਸ ਪੱੁਲ ਨਾਕੇ ’ਤੇ ਜਾਂਚ ਦੌਰਾਨ ਕੈਂਪਰ ਬਲੈਰੋ ਗੱਡੀ ‘ਚੋਂ 5.78 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵਾਡ਼ਾ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਤਹਿਤ ਐਸਐਸਟੀ -07 ਇਕਬਾਲ ਸਿੰਘ ਤੇ ਏਐਸਆਈ ਮਲਕੀਤ ਸਿੰਘ ਦੀ ਅਗਗਾਈ ਹੇਠ ਟੈਰਸ ਪੁੱਲ ’ਤੇ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਐਚਪੀ -36- ਡੀ-6942 ਮਾਰਕਾ ਕੈਂਪਰ ਬਲੈਰੋ, ਜਿਸ ਨੂੰ ਬਲਵੀਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਮੋਹਰ ਥਾਣਾ ਫਤਹਿਪੁਰ ਜ਼ਿਲ੍ਹਾ ਕਾਂਗਡ਼ਾ (ਹਿ.ਪ੍ਰ) ਚਲਾ ਰਿਹਾ ਸੀ, ਦੇ ਡੈਸ਼ ਬੋਰਡ ‘ਚੋਂ 5 ਲੱਖ 78810 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ। ਬਰਾਮਦ ਨਗਦੀ ਸਬੰਧੀ ਗੱਡੀ ਕੋਈ ਦਸਤਾਵੇਜ਼ ਜਾਂ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕਿਆ। ਸਥਾਨਕ ਪੁਲੀਸ ਨੇ ਬਰਾਮਦ ਨਗ਼ਦੀ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਹੁੱਣ ਤੱਕ ਤਲਵਾਡ਼ਾ ਪੁਲੀਸ 40 ਲੱਖ 9660 ਰੁਪਏ ਦੇ ਕਰੀਬ ਨਗ਼ਦੀ ਬਰਾਮਦ ਕਰ ਚੱੁਕੀ ਹੈ।





