ਨਵਾਂਸ਼ਹਿਰ ( ਦਾ ਮਿਰਰ ਪੰਜਾਬ)-ਅੱਜ ਨਵਾਂ ਸ਼ਹਿਰ ਵਿਚ ਅਜੀਬੋ-ਗਰੀਬ ਸਥਿਤੀ ਬਣ ਗਈ ਜਦੋਂ ਇੱਕ ਵਿਅਕਤੀ ਬਹੁਜਨ ਸਮਾਜ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਗਿਆ। ਇਸ ਦੀ ਸ਼ਿਕਾਇਤ ਬਸਪਾ ਨੇ ਐਸਐਸਪੀ ਨਵਾਂਸ਼ਹਿਰ ਨੂੰ ਦੇ ਦਿੱਤੀ ਹੈ ਅਤੇ ਨਾਲ ਹੀ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਨੂੰ ਵੀ ਪਾਰਟੀ ਦੀ ਆਲ ਇੰਡੀਆ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਹਸਤਾਖਰਾਂ ਵਾਲੀ ਚਿੱਠੀ ਪਾਰਟੀ ਦਿੱਤੀ ਗਈ ਹੈ , ਜਿਸ ਵਿਚ ਲਿਖਿਆ ਗਿਆ ਹੈ ਕਿ ਪਾਰਟੀ ਵੱਲੋਂ ਡਾਕਟਰ ਨਛੱਤਰ ਪਾਲ ਹੀ ਸਾਡੇ ਉਮੀਦਵਾਰ ਹਨ।
ਮਿਲੀ ਜਾਣਕਾਰੀ ਅਨੁਸਾਰ ਬਰਜਿੰਦਰ ਸਿੰਘ ਹੁਸੈਨਪੁਰੀ ਨਾਮ ਦੇ ਇੱਕ ਵਿਅਕਤੀ ਨੇ ਅੱਜ ਨਵਾਂਸ਼ਹਿਰ ਵਿਖੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਿਸ ਵਿਚ ਉਸ ਨੇ ਦੱਸਿਆ ਕਿ ਉਹ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹੈ। ਇਹ ਗੱਲ ਜਦੋਂ ਪਾਰਟੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਤਰੁੰਤ ਹੀ ਇਸ ਦਾ ਸਖਤ ਸਟੈਂਡ ਲੈਂਦੇ ਹੋਏ , ਸ਼ਰਾਰਤੀ ਅਨਸਰ ਵਿਰੁੱਧ ਐਸ ਐਸ ਪੀ ਨੂੰ ਸ਼ਿਕਾਇਤ ਕੀਤੀ। ਇਸੇ ਸਬੰਧ ਵਿੱਚ ‘ਦਾ ਮਿਰਰ ਪੰਜਾਬ’ ਨਾਲ ਗੱਲਬਾਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਜਦੋਂ ਪਾਰਟੀ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਤਰੁੰਤ ਹੀ ਸ਼ਰਾਰਤੀ ਅਨਸਰ ਦੀ ਸ਼ਿਕਾਇਤ ਐਸ ਐਸ ਪੀ ਨਵਾਂਸ਼ਹਿਰ ਨੂੰ ਦਿੱਤੀ ਗਈ ਅਤੇ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉਹਨਾਂ ਦੱਸਿਆ ਕਿ ਇੱਕ ਚਿੱਠੀ ਆਲ ਇੰਡੀਆ ਬਸਪਾ ਪ੍ਰਮੁੱਖ ਕੁਮਾਰੀ ਮਾਇਆਵਤੀ ਦੇ ਹਸਤਾਖਰਾਂ ਵਾਲੀ ਚਿੱਠੀ ਰਿਟਰਨਿੰਗ ਅਫ਼ਸਰ ਨੂੰ ਵੀ ਦਿਤੀ ਗਈ ਜਿਸ ਵਿਚ ਕਿਹਾ ਗਿਆ ਹੈ ਕਿ ਨਵਾਂ ਸ਼ਹਿਰ ਤੋਂ ਸਾਡਾ ਉਮੀਦਵਾਰ ਡਾਕਟਰ ਨਛੱਤਰ ਪਾਲ ਹਨ। ਸ੍ਰੀ ਬੈਣੀਵਾਲ ਨੇ ਅੱਗੇ ਕਿਹਾ ਕਿ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਪੁਲਿਸ ਤੋਂ ਪਾਰਟੀ ਵੱਲੋਂ ਕੀਤੀ ਗਈ ਹੈ।





