
ਆਦਮਪੁਰ , ( ਦਾ ਮਿਰਰ ਪੰਜਾਬ )- ਹਲਕਾ ਆਦਮਪੁਰ ‘ ਚ ਸ਼੍ਰੋਮਣੀ ਅਕਾਲੀ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ‘ ਚ ਪਿੰਡ ਪਿੰਡ ਵਿੱਚ ਹਵਾ ਚੱਲ ਰਹੀ ਹੈ । ਅੱਜ ਜਦੋਂ ਦਾ ਮਿਰਰ ਪੰਜਾਬ ਦੀ ਟੀਮ ਨੇ ਪਿੰਡਾਂ ‘ ਚ ਦੌਰਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਪਵਨ ਟੀਨੂੰ ਹੀ ਇੱਕ ਅਜਿਹੇ ਉਮੀਦਵਾਰ ਹੈ , ਜੋ ਹਲਕੇ ਦੇ ਵਿਕਾਸ ਲਈ 24 ਘੰਟੇ ਤੱਤਪਰ ਰਹਿੰਦੇ ਹਨ। ਟੀਨੂੰ ਦੇ ਹੱਕ ‘ ਚ ਹੋ ਰਹੀਆਂ ਮੀਟਿੰਗਾਂ ਦੀ ਗੱਲ ਕਰੀਏ ਤਾਂ ਰੈਲੀਆਂ ਦਾ ਰੂਪ ਧਾਰ ਰਹੀਆਂ ਹਨ । ਮੀਟਿੰਗਾਂ ਨੂੰ ਦੇਖਦੇ ਹੋਏ ਲੱਗ ਰਿਹਾ ਕਿ ਪਵਨ ਟੀਨੂੰ ਦੀ ਸਥਿਤੀ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ।





