*ਭਗਵਾਨ ਸਿੰਘ ਚੌਹਾਨ ਵੱਲੋਂ ਯੂਰਪ ਦੇ ਦੇਸ਼ਾਂ ‘ਚ ਬਿਤਾਇਆ ਇੱਕ ਸਾਲ ਦਾ ਸਮਾਂ, ਬੀ. ਐਸ. ਪੀ ਵਾਸਤੇ ਵਰਦਾਨ ਸਿੱਧ ਹੋਵੇਗਾ —–ਭੱਟੀ ਫਰਾਂਸ*

Uncategorized
Spread the love

ਪੈਰਿਸ 11 ਅਕਤੂਬਰ (ਭੱਟੀ ਫਰਾਂਸ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਦੇ ਫਾਊਂਡਰ, ਉੱਘੇ ਸਮਾਜ ਸੇਵਕ ਅਤੇ ਲੇਖਕ ਇਕਬਾਲ ਸਿੰਘ ਭੱਟੀ, ਜਿਹੜੇ ਕਿ (ਬੀ.ਐਸ.ਪੀ ਦੇ ਰਾਸ਼ਟਰੀ ਨੇਤਾ ਅਤੇ ਰਾਜਨੀਤੀ ਦੇ ਗਿਆਤਾ, ਭਗਵਾਨ ਸਿੰਘ ਚੌਹਾਨ ਉੱਪਰ ) ਪਿਛਲੇ ਇੱਕ ਸਾਲ ਤੋਂ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਤਿੱਖੀ ਨਜਰ ਰੱਖ ਰਹੇ ਸਨ, ਨੇ ਕਿਹਾ ਕਿ ਜੋ ਕਾਰਜ ਅਤੇ ਤਜੁਰਬਾ ਇਹ ਸ਼ਖਸ਼ ਯੂਰਪ ਵੱਸਦੇ ਭਾਰਤੀਆਂ ਨਾਲ ਸਾਂਝਾ ਕਰ ਰਹੇ ਹਨ, ਇਨ੍ਹਾਂ ਤੋਂ ਪਹਿਲਾਂ ਕੋਈ ਨਹੀਂ ਕਰ ਸਕਿਆ | ਆਪਣੇ ਰੁਝੇਵਿਆਂ ਵਿੱਚੋਂ ਸਮਾਨ ਕੱਢ ਕੇ ਹਰੇਕ ਉਸ ਟੂਰਨਾਮੈਂਟ ਵਿੱਚ ਜਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਪਹੁੰਚਣਾ, ਜਿੱਥੋਂ ਜਿੱਥੋਂ ਵੀ ਸੱਦਾ ਪੱਤਰ ਆਇਆ ਹੋਵੇ, ਕ਼ੋਈ ਸੌਖਾ ਕੰਮ ਨਹੀਂ ਹੁੰਦਾ, ਫਿਰ ਇਸ ਤੋਂ ਵੀ ਵੱਧ ਇਹ ਗੱਲ ਕਿ ਕਿਸੇ ਦਾ ਵੀ ਸੱਦਾ ਪੱਤਰ ਠੁਕਰਾਣਾ ਨਹੀਂ, ਵਾਲੀ ਦਿਆਨ ਤਦਾਰੀ ਹਰੇਕ ਇਨਸਾਨ ਵਿੱਚ ਨਹੀਂ ਹੁੰਦੀ | ਇਸ ਸੱਜਣ ਦੀ ਜਿਤਨੀ ਵੀ ਸਿਫਤ ਕੀਤੀ ਜਾਵੇ ਥੋੜੀ ਹੋਵੇਗੀ |

                       ਇਸ ਤੋਂ ਬਿਨਾਂ ਜ਼ੇਕਰ ਚੌਹਾਨ ਸਾਹਿਬ ਨੇ ਹਰੇਕ ਗੁਰਦੁਆਰੇ ਜਾ ਕੇ ਗੁਰਬਾਣੀ ਸਾਹਿਤ ਰਾਜਨੀਤਿਕ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ ਹੈ ਤਾਂ ਗੁਰਦੁਆਰਾ ਕਮੇਟੀਆਂ ਨੇ ਵੀ ਚੌਹਾਨ ਸਾਹਿਬ ਦੇ ਸਤਿਕਾਰ ਵਿੱਚ ਕ਼ੋਈ ਕਸਰ ਬਾਕੀ ਨਹੀਂ ਛੱਡੀ,ਹਰੇਕ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਸਿਰੋਪਾਏ ਦੀ ਬਖਸ਼ਿਸ਼ ਨਸੀਬ ਹੋਣੀ ਜਾਂ ਹਰੇਕ ਟੂਰਨਾਮੈਂਟ ਦੀ ਗਰਾਉਂਡ ਵਿੱਚੋਂ ਟ੍ਰਾਫੀਆਂ ਨਾਲ ਸਨਮਾਨਿਤ ਹੋਣਾ, ਕਿਸੇ ਅੱਛੇ ਕਿਰਦਾਰ ਵਾਲੇ ਇਨਸਾਨ ਦੇ ਹੀ ਨਸੀਬ ਹੁੰਦਾ ਹੈ |

             ਇਸ ਤੋਂ ਬਿਨਾਂ ਸਰਦਾਰ ਭੱਟੀ ਨੇ ਇਹ ਵੀ ਕਿਹਾ ਕਿ ਚੌਹਾਨ ਸਾਹਿਬ ਵੱਲੋਂ ਯੂਰਪ ਦੇ ਅਲੱਗ ਅਲੱਗ ਮੁਲਕਾਂ ‘ਚ ਬਿਤਾਇਆ ਇੱਕ ਸਾਲ ਦਾ ਸਮਾਂ ਬੀ.ਐਸ.ਪੀ ਵਾਸਤੇ ਬਹੁਤ ਲਾਹੇਵੰਦ ਰਹੇਗਾ, ਕਿਉਂਕਿ ਜਿਤਨੀਆਂ ਇੰਟਰਵਿਊਆਂ ਚੌਹਾਨ ਸਾਹਿਬ ਯੂਰਪ ਦੇ ਤਜਰਬੇਕਾਰ ਲੇਖਕਾਂ, ਬੁੱਧੀਜੀਵੀਆਂ ਅਤੇ ਯੂਰਪ ਦੀ ਰਾਜਨੀਤੀ ਦਾ ਗਿਆਨ ਰੱਖਣ ਵਾਲੀਆਂ ਸ਼ਖਸ਼ੀਅਤਾਂ ਨਾਲ ਕਰ ਚੁੱਕੇ ਹਨ, ਉਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਹੈ | ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸੱਕਦਾ ਹੈ ਕਿ ਜ਼ੇਕਰ ਚੌਹਾਨ ਸਾਹਿਬ ਗਿਆਨ ਵੰਡ ਕੇ ਜਾ ਰਹੇ ਹਨ ਤਾਂ ਇਸ ਤੋਂ ਦੋ ਗੁਣਾ ਜਿਆਦਾ ਗਿਆਨ ਪ੍ਰਾਪਤ ਕਰਕੇ ਵੀ ਵਾਪਿਸ ਭਾਰਤ ਜਾ ਰਹੇ ਹਨ, ਜਿਸਦਾ ਸਿੱਧਾ ਫਾਇਦਾ ਬਹੁਜਨ ਸਮਾਜ ਦੇ ਲੋਕਾਂ ਅਤੇ ਬਹੁਜਨ ਸਮਾਜ ਪਾਰਟੀ ਨੂੰ ਹੀ ਹੋਵੇਗਾ |

                          ਹੁਣ ਜ਼ੇਕਰ ਇਨ੍ਹਾਂ ਦੀ ਭਾਰਤ ਵਾਪਿਸੀ ਉਪਰੰਤ ਇਨ੍ਹਾਂ ਦੀ ਪਾਰਟੀ ਦਾ ਕ਼ੋਈ ਨੇਤਾ, ਵਰਕਰ ਜਾਂ ਸਪੋਰਟਰ ਇਹ ਗੱਲ ਕਹੇ ਕਿ ਚੌਹਾਨ ਸਾਹਿਬ ਸਾਲ ਭਰ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ ਹਨ, ਤਾਂ ਇਹ ਸਿੱਧੇ ਤੌਰ ਤੇ ਚੌਹਾਨ ਸਾਹਿਬ ਨਾਲ ਬੇਇਨਸਾਫੀ ਵਾਲੀ ਗੱਲ ਹੋਵੇਗੀ, ਕਿਉਂਕਿ ਜੋ ਜੋ ਦਾਅ ਪੇਚ ਯੂਰਪੀਅਨ ਰਾਜਨੀਤੀ (ਜਿਸਦਾ ਚੋਣ ਪ੍ਰਚਾਰ ਇੱਥੋਂ ਦੇ ਨੇਤਾ ਬਿਨਾਂ ਸ਼ੋਰ ਸ਼ਰਾਬੇ ਅਤੇ ਮਿਹਣੋ ਮਿਹਣੀ ਹੋਣ ਤੋਂ ਬਿਨਾਂ ਸਫਲਤਾ ਪੂਰਵਕ ਕਰਦੇ ਹਨ, ਉਹ ਭਾਰਤ ਵਿੱਚ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦਾ ) ਦਾ ਗਿਆਨ ਦੇਖ ਅਤੇ ਵਾਚ ਕੇ ਭਗਵਾਨ ਸਿੰਘ ਚੌਹਾਨ ਸਾਹਿਬ ਪ੍ਰਾਪਤ ਵੀ ਕਰ ਚੁੱਕੇ ਹਨ, ਜਿਸਦਾ ਪ੍ਰਚਾਰ ਜ਼ੇਕਰ ਅੱਛੇ ਤਰੀਕੇ ਨਾਲ ਚੌਹਾਨ ਸਾਹਿਬ ਉੱਥੇ ਜਾ ਕੇ ਕਰ ਸਕਣ ਜਾਂ ਉੱਥੋਂ ਦੇ ਬਹੁਜਨ ਸਮਾਜ ਦੇ ਲੋਕ ਸਮਝ ਸਕਣ, ਤਾਂ, ਜਿੱਥੇ ਪਾਰਟੀ ਦਾ ਪੱਧਰ ਤਾਂ ਉੱਚਾ ਹੋਵੇਗਾ, ਦੇ ਨਾਲ ਨਾਲ ਬਾਬੂ ਕਾਂਸ਼ੀ ਰਾਮ ਦੇ ਅਧੂਰੇ ਪਏ ਸੁਪਨਿਆਂ ਨੂੰ ਵੀ ਬੂਰ ਲੱਗ ਜਾਵੇਗਾ | ਦੂਸਰਾ ਇਸ ਨਾਲ ਪਾਰਟੀ ਆਪਣੀ ਖੁਸ ਚੁੱਕੀ ਸਤਾ ਵੀ ਜਰੂਰ ਦੁਬਾਰਾ ਪ੍ਰਾਪਤ ਕਰੇਗੀ, ਜਿਸਦੇ ਅਸਲੀ ਹੀਰੋ ਹੋਣਗੇ ਭਗਵਾਨ ਸਿੰਘ ਜੀ ਚੌਹਾਨ —- ਬੀ.ਐਸ.ਪੀ ਨੂੰ ਬੁਲੰਦੀਆਂ ਦੀ ਡਗਰ ਤੇ ਦੇਖਣ ਦੀ ਖੁਹਾਇਸ਼ ਰੱਖਣ ਵਾਲੇ ਲੇਖਕ ਇਕਬਾਲ ਸਿੰਘ ਭੱਟੀ ਦੀ ਕਲਮ ਤੋਂ ਬਹੁਜਨ ਸਮਾਜ ਵਾਸਤੇ ਲਿਖੇ ਗਏ ਚੰਦ ਲਫ਼ਜ | 

Leave a Reply

Your email address will not be published. Required fields are marked *