*ਰੂਮੀ ਪਿੰਡ ਕਾਗਰਸ ਦੇ ਰੰਗ ਵਿਚ ਰੰਗਿਆ ਗਿਆ,ਪਿੰਡ ਦੇ ਰਹਿੰਦੇ ਵਿਕਾਸ ਜਲਦੀ ਹੋਣਗੇ ਪੂਰੇ—ਸੰਦੀਪ ਸੰਧੂ*

Uncategorized
Spread the love

ਜਗਰਾਓ,9 ਫਰਬਰੀ(ਦਾ ਮਿਰਰ ਪੰਜਾਬ)—ਅੱਜ ਹਲਕੇ ਦਾਖੇ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਜਿੱਤ ਉਸ ਸਮੇਂ ਪੱਕੀ ਹੋ ਗਈ ਜਦੋ ਹਲਕੇ ਦੇ ਪਿੰਡ ਰੂਮੀ ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਵੱਡਾ ਇਕੱਠ ਕਰ ਕੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਇਸ ਵਾਰ ਉਹਨਾ ਦੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਹੀ ਪੈਣਗੀਆਂ। ਛੋਟਾ ਦਰਵਾਜਾ ਪਿੰਡ ਰੂਮੀ ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਵਾਅਦਾ ਕੀਤਾ ਕਿ ਜੇਕਰ ਉਹਨਾ ਦੇ ਹੱਕ ਵਿੱਚ ਵੋਟਰ ਫਤਵਾ ਦੇਣਗੇ ਤਾਂ ਉਹ ਸਿਰਫ ਪਿੰਡ ਰੂਮੀ ਹੀ ਨਹੀਂ ਬਲਕਿ ਹਲਕੇ ਦਾਖੇ ਦੀ ਨੁਹਾਰ ਬਦਲ ਦੇਣਗੇ। ਇਸ ਮੌਕੇ ਪੰਚ ਮਿੰਟੂ ਰੂਮੀ ਨੇ ਕੈਪਟਨ ਸੰਧੂ ਨੂੰ ਯਕੀਨ ਦਿੱਤਾ ਕਿ ਇਸ ਵਾਰ ਈ ਵੀ ਐਮ ਮਸ਼ੀਨ ਵਿਚੋ ਸਿਰਫ ਕਾਗਰਸੀ ਨਿਸ਼ਾਨ ਤੇ ਹੀ ਲੋਕ ਵੋਟਾਂ ਪਾਉਣਗੇ। ਚੇਅਰਮੈਨ ਮਾਰਕੀਟ ਕਮੇਟੀ ਜਗਰਾਓ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਸੰਧੂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਦਸਿਆ ਕਿ ਉਹਨਾ ਨੇ ਇਸ ਇਲਾਕੇ ਦੀਆਂ ਬਹੁਤ ਜਿਆਦਾ ਸੜਕਾਂ ਦੀ ਹਾਲਤ ਸੁਧਾਰੀ ਹੈ। ਵੱਡੇ ਇਕੱਠ ਨੂੰ ਦੇਖ ਕੇ ਸਮੁੱਚੀ ਕਾਗਰਸ ਪਾਰਟੀ ਦੀ ਟੀਮ ਬਹੁਤ ਖੁਸ਼ ਨਜ਼ਰ ਆਈ। ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਨੇ ਕੈਪਟਨ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਵਾਇਸ ਚੇਅਰਮੈਨ ਪੇਡਾ ਕਰਨ ਵੜਿੰਗ,ਨੰਬਰਦਾਰ ਜਸਵੰਤ ਸਿੰਘ ਸੋਹੀਆਂ,ਸਰਪੰਚ ਕਿੰਦਾ ਗ਼ਰਗਾ,ਹਰਮਨ ਗਾਲਿਬ, ਸਰਪੰਚ ਕੁਲਦੀਪ ਸਿੰਘ,ਪੰਚ ਗੁਰਮੀਤ ਸਿੰਘ,ਪ੍ਰਧਾਨ ਜਗਦੀਪ ਸਿੰਘ ,ਪ੍ਰਧਾਨ ਅੰਮ੍ਰਿਤਪਾਲ ਸਿੰਘ ਨੀਟਾ,ਪਰਮਜੀਤ ਸਿੰਘ ਪੰਮਾ,ਜਗਤ ਵਿਚ,ਗੁਲਜ਼ਾਰ ਸਿੰਘ,ਬਲਵਿੰਦਰ ਸਿੰਘ,ਡਾਕਟਰ ਮੇਵਾ ਸਿੰਘ,ਪੰਚ ਸੰਤ ਸਿੰਘ, ਰਾਣਾ ਸਿੰਘ, ਹਨੀ,ਇੰਦਰਦੀਪ ਸਿੰਘ ਬਾਵਾ ਅਤੇ ਜਥੇਦਾਰ ਅਖਤਿਆਰ ਸਿੰਘ ਰੂਮੀ ਆਦਿ ਹਾਜਰ ਸਨ।

Leave a Reply

Your email address will not be published. Required fields are marked *