*ਸਰਕਾਰ ਬਣਨ ਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ—ਕੈਪਟਨ ਸੰਧੂ*

Uncategorized
Spread the love

ਮੁੱਲਾਂਪੁਰ,ਜਗਰਾਓ,9, ਫਰਬਰੀ(ਦਾ ਮਿਰਰ ਪੰਜਾਬ),ਹਲਕਾ ਦਾਖਾ ਦੇ ਨਾਮਵਰ ਸਰਹੱਦੀ ਪਿੰਡ ਢੋਲਣ ਵਿੱਚ ਅੱਜ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਜਿਸ ਵਿਚ ਸਾਬਕਾ ਸਰਪੰਚ ਰਵਿੰਦਰ ਸਿੰਘ ਜੋਗਾ,ਪੰਚ ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ,ਪੰਚ ਰਣਜੋਧ ਸਿੰਘ,ਪੰਚ ਜਸਵੀਰ ਸਿੰਘ,ਪੰਚ ਗੁਰਦਰਸ਼ਨ ਸਿੰਘ, ਮੱਘਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ,ਗੁਰਦੀਪ ਸਿੰਘ ਮੀਤ ਪ੍ਰਧਾਨ,ਸੂਬੇਦਾਰ ਮੇਜਰ ਸਿੰਘ,ਅਵਤਾਰ ਸਿੰਘ,ਸੰਤੋਖ ਸਿੰਘ,ਗੁਰਨਾਮ ਸਿੰਘ,ਰਾਮਗੋਪਾਲ ਸਿੰਘ ਫੋਜੀ,ਨੰਬਰਦਾਰ ਹਰਭਜਨ ਸਿੰਘ, ਮੱਖਣ ਸਿੰਘ,ਗੁਰਵਿੰਦਰ ਸਿੰਘ ਯੂਥ ਆਗੂ,ਤੇਜਿੰਦਰ ਸਿੰਘ,ਮਲਕੀਤ ਸਿੰਘ ਬਿੱਟੂ,ਟਹਿਲ ਸਿੰਘ,ਸਕੰਦਰ ਸਿੰਘ,ਅਜਮੇਰ ਸਿੰਘ ਢੋਲਣ,ਹਰਚਰਨ ਸਿੰਘ ਫੋਜੀ ,ਜਰਨੈਲ ਸਿੰਘ ਅਤੇ ਦਵਿੰਦਰ ਸਿੰਘ ਆਦਿ ਨੇ ਇਹ ਫੈਸਲਾ ਕੀਤਾ ਕਿ ਅਸੀਂ ਸੰਦੀਪ ਸੰਧੂ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਢੋਲ ਦੇ ਡੱਗੇ ਤੇ ਪਿੰਡ ਅੰਦਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਭਰਵਾਂ ਸਵਾਗਤ ਕਰਾਗੇ। ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਪੰਜਾਬ ਅੰਦਰ ਬੇਰੁਜਗਾਰੀ ਦਾ ਆਲਮ ਛਾਇਆ ਹੋਈਆ ਹੈ ,ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਫ਼ਿਕਰਮੰਦ ਹਨ , ਇਸ ਕਰਕੇ ਹਲਕੇ ਦਾਖੇ ਅੰਦਰ ਹਰ ਮਹੀਨੇ ਮੈਂ ਵੱਡੀ ਗਿਣਤੀ ਨੌਜਵਾਨਾ ਨੂੰ ਰੁਜਗਾਰ ਦੇਵਾਗਾ ਤਾਂ ਜੌ ਉਹ ਬੱਚੇ ਭਵਿੱਖ ਵਿਚ ਵਿਦੇਸ਼ ਵੱਲ 

ਜਾਣ ਬਾਰੇ ਨਾ ਸੋਚਣ। ਕੈਪਟਨ ਸੰਧੂ ਨੇ ਦਸਿਆ ਕਿ ਈ ਵੀ ਐਮ ਮਸ਼ੀਨ ਵਿੱਚ ਆਪਣਾ ਨਿਸ਼ਾਨ ਪਹਿਲੇ ਨੰਬਰ ਤੇ ਹੈ ਜਿਸ ਨੂੰ ਤੁਸੀਂ ਦਬਾ ਕੇ ਕਾਗਰਸ ਪਾਰਟੀ ਦੇ ਹੱਕ ਵਿੱਚ ਭੁਗਤਣਾ ਹੈ।ਇਸ ਮੌਕੇ ਢੋਲਣ ਦੇ ਆਗੂਆਂ ਨੇ ਕੈਪਟਨ ਸੰਧੂ,ਚੇਅਰਮੈਨ ਕਾਕਾ ਗਰੇਵਾਲ, ਪੇਡਾ ਚੇਅਰਮੈਨ ਕਰਨ ਵੜਿੰਗ,ਸਰਪੰਚ ਪਰਦੀਪ ਸਿੰਘ ਭਰੋਵਾਲ,ਨੰਬਰਦਾਰ ਜਸਵੰਤ ਸਿੰਘ ਸੋਹੀਆਂ,ਰਾਜਵੀਰ ਸਿੰਘ ਗਿੱਲ ਅਤੇ ਵੱਡੀ ਗਿਣਤੀ ਕਾਗਰਸੀ ਆਗੂ ਹਾਜਰ ਸਨ

Leave a Reply

Your email address will not be published. Required fields are marked *