*ਪਿੰਡ ਛੱਜਾਵਾਲ ਵਾਸੀਆਂ ਨਾਲ ਕੈਪਟਨ ਸੰਧੂ ਨੇ ਕੀਤੀ ਚੋਣਾਂ ਸਬੰਧੀ ਮੀਟਿੰਗ*

Uncategorized
Spread the love

ਮੁੱਲਾਂਪੁਰ ਦਾਖਾ 9 ਫਰਵਰੀ ( ਦਾ ਮਿਰਰ ਪੰਜਾਬ ) – ਸੂਬੇ ਅੰਦਰ ਹੋ ਜਾ ਰਹੀਆਂ ਵਿਧਾਨ ਸਭਾ ਚੋਣ ਸਬੰਧੀ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਛੱਜਾਵਾਲ ਵਾਸੀਆਂ ਨਾਲ ਚੋਣਾਂ ਸਬੰਧੀ ਮੀਟਿੰਗ ਕੀਤੀ। ਪਿੰਡ ਛੱਜਾਵਾਲ ਵਾਸੀਆਂ ਨੇ ਵੱਡੀ ਇਕੱਤਰਤਾਂ ਨਾਲ ਮੀਟਿੰਗ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੀ ਇੱਕ-ਇੱਕ ਕੀਮਤੀ ਵੋਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਏਗੀ ਤੇ ਉਸਨੂੰ ਵੀ ਹਲਕਾ ਦਾਖਾ ਦਾ ਵਿਧਾਇਕ ਹੋਣ ’ਤੇ ਮਾਣ ਹਾਸਲ ਹੋਵੇਗਾ। 

           ਕੈਪਟਨ ਸੰਧੂ ਨੇ ਕਿਹਾ ਕਿ ਸ੍ਰ ਚਰਨਜੀਤ ਸਿੰਘ ਚੰਨੀ ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਇਸ ਮੁਕਾਮ ’ਤੇ ਪੁੱਜ ਗਿਆ ਹੈ, ਉਸਨੂੰ ਦਬਾਉਣ ਲਈ ਸਰਮਾਏਦਾਰ ਲੋਕ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਹਰ ਹੀਲਾ ਵਰਤਣਾ ਹੈ, ਪਰ ਤੁਸੀ ਸੁਚੇਤ ਰਹਿਣਾ ਹੈ, ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ। ਪੰਜਾਬ ਦੀ ਖੁਸ਼ਹਾਲੀ ਤੇ ਬੱਚਿਆਂ ਦੇ ਭਵਿੱਖ ਲਈ ਸਿਰਫ ਤੇ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਹੀ ਚੁਣਨਾ ਹੈ, ਕਿਉਂਕਿ ਉਸਨੇ ਬਹੁਤ ਘੱਟ ਦਿਨਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਪੇਡਾ ਦੇ ਵਾਇਸ ਚੇਅਰਮੈਨ ਡਾ. ਕਰਨ ਵੜਿੰਗ ਨੇ ਕਿਹਾ ਕਿ ਜੇਕਰ ਤੁਸੀ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿਤਾਉਣੇ ਆ ਤੇ ਅੱਗੇ ਚਰਨਜੀਤ ਸਿੰਘ ਚੰਨੀ ਹੋਵੇ ਮੁੱਖ ਮੰਤਰੀ ਫਿਰ ਦੇਖਿਓ ਰਹਿੰਦੇ ਵਿਕਾਸ ਕਿੱਦਾ ਪੂਰੇ ਹੁੰਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ ਪਿੰਡਾਂ ਅੰਦਰ ਲਿੰਕ ਸੜਕਾਂ ਨੂੰ ਚੌੜੀਆਂ ਕਰਕੇ 18-18 ਫੁੱਟ ਬਣਾਈਆਂ ਗਈਆਂ ਹਨ ਤਾਂ ਜੋ ਟਰੈਫਿਕ ਵਰਗੀ ਸਮੱਸਿਆ ਨਾ ਆਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ, ਮੋਹਤਬਰ ਸੱਜਣ ਅਤੇ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *