*ਇਨ੍ਹਾਂ ਆਪਸੀ ਮੁਕਾਬਲਿਆਂ ਵਿੱਚੋਂ ਜਿਸ ਟੀਮ ਨੇ ਆਪਣੇ ਹਿੱਸੇ ਦੇ ਮੈਚਾਂ ਵਿੱਚ ਜਿਆਦਾ ਗੋਲ ਕੀਤੇ ਹੋਣਗੇ ਉਸ ਟੀਮ ਨੂੰ ਪਹਿਲਾ ਸਥਾਨ ਅਤੇ ਉਸ ਤੋਂ ਘੱਟ ਗੋਲ ਕਰਨ ਵਾਲੀ ਟੀਮ ਨੂੰ ਦੂਸਰਾ ਸਥਾਨ ਮਿਲੇਗਾ —–ਪ੍ਰਬੰਧਕ*
ਪੈਰਿਸ 17 ਦਸੰਬਰ (ਭੱਟੀ ਫਰਾਂਸ ) ਪੰਜ ਦੇਸ਼ਾਂ ਦੀਆਂ ਪੁਰਸ਼ਾਂ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਦੇ ਆਪਸੀ ਦੋਸਤਾਨਾਂ ਮੈਚ ਇਸ ਵੇਲੇ ਸਪੇਨ ਦੇ ਸ਼ਹਿਰ ਵਲੰਸੀਆ ਵਿਖ਼ੇ ਪੰਦਰਾਂ ਦਸੰਬਰ ਤੋਂ ਬਾਈ ਦਸੰਬਰ ਤੱਕ ਚੱਲ ਰਹੇ ਹਨ, ਜਿਨ੍ਹਾਂ ਦਾ ਵੇਰਵਾ ਇਸ ਖ਼ਬਰ ਵਿੱਚ ਦਿੱਤੀ ਹੋਈ ਫੋਟੋ ਵਿੱਚ ਦੇਖਿਆ ਜਾ ਸੱਕਦਾ ਹੈ | ਇਸ ਬਾਰੇ ਬਕਾਇਦਾ ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਮੱਲ੍ਹੀ, ਹਰਜੋਤ ਸਿੰਘ ਬੈਂਸ, ਸੁਰਿੰਦਰ ਸਿੰਘ ਧਨੋਆ, ਗੁਰਪਿੰਦਰ ਸਿੰਘ ਮਾਹਲ ਅਤੇ ਢਿਲੋਂ ਸਾਬ ਸਾਹਿਤ ਪੁਰਾਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਵੀਰ ਖਾਲਸਾ ਅਤੇ ਜੋਨੀਂ ਵੀਰ ਦੀ ਸਮੁੱਚੀ ਟੀਮ ਆਦਿ ਦੇ ਮੈਂਬਰਾਂ ਨੇ ਕਿਹਾ ਕਿ ਮੈਚਾਂ ਵਿੱਚ ਭਾਗ ਲੈ ਰਹੀਆਂ ਹਾਕੀ ਟੀਮਾਂ ਦੇ ਖਿਡਾਰੀਆਂ, ਕੋਚਾਂ ਅਤੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਕਰਨ ਵਾਸਤੇ ਅਸੀਂ ਹਰੇਕ ਦਿਨ ਗਰਾਉਂਡ ਵਿੱਚ ਜਾ ਰਹੇ ਹਾਂ, ਤਾਂ ਕਿ ਖਿਡਾਰੀਆਂ ਨੂੰ ਵੀ ਹੱਲਾਸ਼ੇਰੀ ਮਿਲਦੀ ਰਹੇ ਕਿ ਸਾਡੇ ਭਾਰਤੀ ਲੋਕ ਜਿਹੜੇ ਕਿ ਇਸੇ ਸ਼ਹਿਰ ਵਿੱਚ ਰਹਿੰਦੇ ਹਨ, ਉਹ ਸਾਡਾ ਖਿਆਲ ਰੱਖਦੇ ਹਨ | ਇਸ ਤੋਂ ਬਿਨਾਂ ਬਾਰਸਲੋਨਾ ਤੋਂ ਵੀ ਭੁੱਲਰ ਭਰਾਵਾਂ ਦੇ ਨਾਲ ਨਾਲ ਅਮਰਬੀਰ ਸਿੰਘ ਬਾਜਵਾ ਵੀ ਸਮੇੰ ਮੁਤਾਬਿਕ ਪਹੁੰਚ ਕੇ ਖਿਡਾਰੀਆਂ ਦੀ ਹੋਂਸਲਾ ਹਫਜਾਈ ਕਰ ਰਹੇ ਹਨ |





