ਪੈਰਿਸ /ਰਾਜਪੁਰਾ 12 ਫਰਵਰੀ (ਦਾ ਮਿਰਰ ਪੰਜਾਬ )- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦਾ ਪ੍ਰਚਾਰ ਕਰਨ ਵਾਸਤੇ ਜਿੱਥੇ ਪਹਿਲਾਂ ਹੀ ਦੁਨੀਆ ਭਰ ਤੋਂ ਐਨ ਆਰ ਆਈਜਾਂ ਦੀ ਭੀੜ ਪੰਜਾਬ ਆਪੋ ਆਪਣੀਆਂ ਪਾਰਟੀਆਂ ਦੀ ਸਪੋਰਟ ਕਰਨ ਵਾਸਤੇ ਪਹੁੰਚੀ ਹੋਈ ਹੈ ,ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਨੋਰਵੇ ਯੂਨਿਟ ਦੇ ਪ੍ਰਧਾਨ ਮਸਤਾਨ ਸਿੰਘ ਨੌਰਾ ਵੀ ਆਪਣੇ ਸਾਥੀਆਂ ਸਮੇਤ ਰਾਜਪੁਰਾ ਪਹੁੰਚ ਗਏ ਹਨ ,ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਬਰਾੜ ਚੋਣ ਮੈਦਾਨ ਵਿੱਚ ਡਟੇ ਹੋਏ ਹਨ | ਮਸਤਾਨ ਸਿੰਘ ਨੇ ਰਾਜਪੁਰਾ ਦੀ ਜਮੀਨੀ ਰਿਪੋਰਟ ਦਿੰਦੇ ਹੋਏ ਕਿਹਾ ਕਿ ਬਰਾੜ ਸਾਹਿਬ ਦਾ ਹੱਥ ਇਸ ਵੇਲੇ ਸਾਰੇ ਵਿਰੋਧੀ ਉਮੀਦਵਾਰਾਂ ਤੋਂ ਉੱਪਰ ਹੈ ਅਤੇ ਜਿਹੜੀ ਥੋੜੀ ਬਹੁਤ ਕਸਰ ਹੈ ਉਹ ਹੁਣ ਅਸੀਂ ਤਨ ਮਨ ਅਤੇ ਧੰਨ ਨਾਲ ਚੋਣ ਪ੍ਰਚਾਰ ਦੇ ਰਾਹੀਂ ਮੱਦਦ ਕਰਕੇ ਕੱਢ ਦਿਆਂਗੇ | ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਹੋਦ ਵਿੱਚ ਆਉਣੀ ਤਹਿ ਹੈ | ਰਾਜਪੁਰਾ ਦੇ ਵੋਟਰ ਇਸ ਵੇਲੈ ਬਰਾੜ ਸਾਹਿਬ ਦੇ ਹੱਕ ਵਿੱਚ ਚਿੱਟੇ ਦਿਨ ਵਾਂਗ ਨਾਲ ਖੜੇ ਹਨ | ਜਿਸ ਤੋਂ ਸਾਫ਼ ਦਿਖਾਈ ਦੇ ਰਿਹੈ ਹੈ ਕਿ ਬਰਾੜ ਸਾਹਿਬ ਰਾਜਪੁਰਾ ਦੀ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਜਰੂਰ ਪਾਉਣਗੇ |





