*ਪਰਗਟ ਸਿੰਘ ਦੇ ਬੇਟੇ ਹਰਤਾਜ ਨੇ ਪਿਤਾ ਲਈ ਵੋਟਾਂ ਮੰਗੀਆਂ ਪਰਗਟ ਸਿੰਘ ਵੱਡੇ ਫਰਕ ਨਾਲ ਜਿੱਤ ਕੇ ਹੈਟ੍ਰਿਕ ਬਣਾਉਣਗੇ – ਹਰਤਾਜ ਪਰਗਟ*

Uncategorized
Spread the love

ਜਲੰਧਰ 17 ਫਰਵਰੀ ( ਦਾ ਮਿਰਰ ਪੰਜਾਬ ) ਜਲੰਧਰ ਕੈਂਟ ਤੋਂ ਕਾਂਗਰਸ ਉਮੀਦਵਾਰ ਪਰਗਟ ਸਿੰਘ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਹੈਟ੍ਰਿਕ ਬਣਾਉਣਗੇ।ਇਹ ਵਿਚਾਰ ਪਰਗਟ ਸਿੰਘ ਦੇ ਬੇਟੇ ਹਰਤਾਜ ਪਰਗਟ ਨੇ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਸਮਰਥਕਾਂ ਨਾਲ ਗੱਲਬਾਤ ਕਰਦੇ ਹੋਏ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੀ ਸਖਸ਼ੀਅਤ ਤੋਂ ਆਮ ਜਨਤਾ ਪ੍ਰਭਾਵਿਤ ਹੈ ਕਿਉਂਕਿ ਉਨ੍ਹਾ ਵਲੋਂ ਸਦਾ ਹੀ ਹਰ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰਤਾਜ ਵਲੋਂ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਘਰ ਘਰ ਵੋਟਾਂ ਮੰਗੀਆਂ ਗਈਆਂ। ਹਲਕੇ ਦੇ ਵੋਟਰਾਂ ਨੇ ਹਰਤਾਜ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਵਲੋਂ 20 ਫਰਵਰੀ ਨੂੰ ਪੰਜੇ ਦਾ ਬਟਨ ਦਬਾ ਕੇ ਪਰਗਟ ਸਿੰਘ ਵੱਡੀ ਲੀਡ ਨਾਲ ਜਿੱਤ ਦੁਆਈ ਜਾਵੇਗੀ। ਹਰਤਾਜ ਵਲੋਂ ਗੜ੍ਹਾ, ਜਲੰਧਰ ਕੈਂਟ, ਦੀਪ ਨਗਰ, ਖੁਸਰੋਪੁਰ ਅਤੇ ਹੋਰ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ।

 

 

 

 

Leave a Reply

Your email address will not be published. Required fields are marked *