*ਕਰਤਾਰਪੁਰ ਟਰੱਕ ਯੂਨੀਅਨ ਵਲੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਮਰਥਨ ਦੇਣ ਦਾ ਐਲਾਨ*

Uncategorized
Spread the love

ਕਰਤਾਰਪੁਰ , 18 ਫ਼ਰਵਰੀ (ਦਾ ਮਿਰਰ ਪੰਜਾਬ ) -ਕਰਤਾਰਪੁਰ ਟਰੱਕ ਯੂਨੀਅਨ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਨਮਾਨ ਕੀਤਾ ਗਿਆ ਤੇ ਪੂਰਣ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ । ਇਸ ਸੰਬੰਧੀ ਭੁਲੱਥ ਰੋਡ ਉੱਪਰ ਟਰੱਕ ਯੂਨੀਅਨ ਕਰਤਾਰਪੁਰ ਦੇ ਦਫ਼ਤਰ ਵਿੱਚ ਪ੍ਰੋਗਰਾਮ ਕਰਕੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ ਤੇ ਟਰੱਕ ਯੂਨੀਅਨ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਬਸਪਾ ਉਮੀਦਵਾਰ ਪੜ੍ਹਿਆ ਲਿਖਿਆ ਅਤੇ ਸੂਝਵਾਨ ਵਿਅਕਤੀ ਹੈ । ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ , ਜਥੇਦਾਰ ਰਣਜੀਤ ਸਿੰਘ ਕਾਹਲੋਂ , ਗੁਰਜਿੰਦਰ ਸਿੰਘ ਭਤੀਜਾ , ਸੇਵਾ ਸਿੰਘ ਸਰਕਲ ਪ੍ਰਧਾਨ , ਪ੍ਰਧਾਨ ਰਤਨ ਸਿੰਘ ਟਿਵਾਣਾ , ਅਮਰੀਕ ਸਿੰਘ ਤਲਵੰਡੀ ਸੁਰਿੰਦਰਪਾਲ ਸਿੰਘ ਸਿੰਦਾ ਨਿਜਾਮਦੀਨਪੁਰ , ਗੁਰਦੇਵ ਸਿੰਘ ਮਾਹਲ , ਰਾਜ ਕੁਮਾਰ ਰਾਜੂ ਸੈਕਟਰੀ , ਰਘਬੀਰ ਸਿੰਘ ਟਿਵਾਣਾ , ਬਚਿੱਤਰ ਸਿੰਘ ਮੀਤ ਪ੍ਰਧਾਨ , ਆਦਿ ਇਸ ਮੌਕੇ ਹਾਜ਼ਰ ਸਨ । .

Leave a Reply

Your email address will not be published. Required fields are marked *