ਪੈਰਿਸ /ਫਤਿਹਗੜ ਸਾਹਿਬ 26 ਫਰਵਰੀ (ਭੱਟੀ ਫਰਾਂਸ ) ਫਤਿਹਗੜ ਸਾਹਿਬ ਤੋਂ ਮੀਡੀਆ ਪੰਜਾਬ ਨੂੰ ਮਿਲੀਆਂ ਸੂਚਨਾਵਾਂ ਅਨੁਸਾਰ ਜਿਥੇ ਹਜਾਰਾਂ ਹੀ ਪੰਥਕ ਦਰਦੀਆਂ ਨੇ ਕੌਮੀ ਸ਼ਹੀਦ ਦੀਪ ਸਿੱਧੂ ਨੂੰ ਬੀਤੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਬਹੁਤ ਵੱਡੇ ਇਕੱਠ ਵੱਲੋਂ ਨਾ ਭੁੱਲਣ ਵਾਲਾ ਇਤਿਹਾਸ ਰਚਿਆ ਗਿਆ , ਉੱਥੇ ਹੀ ਇਸ ਗਮ ਭਰੇ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਮਹਾਨ ਖ਼ੂਨ ਦਾਨ ਦੇ ਕੈਂਪ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਤਕਰੀਬਨ 168 ਸ਼ਰਧਾਲੂਆ ਵਲੋਂ ਖੂਨ ਦਾਨ ਕਰਕੇ ਦੀਪ ਸਿੱਧੂ ਨੂੰ ਸਮਰਪਿਤ ਸੱਚੀ ਸ਼ਰਧਾਂਜਲੀ ਦਿੱਤੀ ਗਈ | ਸੰਸਥਾ ਵੱਲੋਂ ਉਨ੍ਹਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਖੂਨ ਦਾਨ ਕੀਤਾ | ਸੰਸਥਾ ਦੇ ਮੁੱਖ ਪ੍ਰਬੰਧਕ ਸਾਹਿਤ ਸੰਸਥਾ ਦੇ ਸਾਰੇ ਹੀ ਅਹੁਦੇਦਾਰਾਂ ਨੇ ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਕਾਮਨਾ ਕੀਤੀ ਕਿ ਪਰਮਾਤਮਾ,ਦੀਪ ਸਿੱਧੂ ਦੀ ਵਿਛੜੀ ਹੋਈ ਆਤਮਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਸਿੱਧੂ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ | ਇਸ ਗਮਗੀਨ ਮੌਕੇ ਉਚੇਚੇ ਤੌਰ ਤੇ ਗੁਰਮੀਤ ਸਿੰਘ , ਦਿਲਬਾਗ ਸਿੰਘ , ਰਣਜੀਤ ਸਿੰਘ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ ਰਾਣਾ, ਹਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਜਤਿੰਦਰ ਸਿੰਘ, ਬਲਦੇਵ ਸਿੰਘ, ਰਾਹੁਲ, ਪ੍ਰਕਾਸ਼ ਕੌਰ, ਅਤੇ ਦਾਸ ਜਤਿੰਦਰ ਪਾਲ ਸਿੰਘ ਨੇ ਨਮ ਅੱਖਾਂ ਨਾਲ ਖੂਨ ਦਾਨ ਕੈਂਪ ਦੇ ਪ੍ਰਬੰਧਾਂ ਦੀ ਸੇਵਾ ਨਿਭਾਈ |
‘ ਅਦਾਰਾ ਦਾ ਮਿਰਰ’ ਪੰਜਾਬ ਵਲੋਂ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਪਰਮਾਤਮਾ ਦੀਪ ਸਿੱਧੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਆਖਰੀ ਉਮੀਦ ਵੈਲਫੇਅਰ ਦੇ ਪ੍ਰਬੰਧਕਾਂ ਨੂੰ ਪਰਮਾਤਮਾ ਸੇਵਾ ਦੇ ਮੌਕੇ ਪ੍ਰਦਾਨ ਕਰਦਾ ਰਹੇ , ਤਾਂ ਕਿ ਉਹ ਮਨੁੱਖਤਾ ਦੀ ਸੇਵਾ ਪਹਿਲਾਂ ਵਾਂਗ ਹੀ ਭਵਿੱਖ ਵਿੱਚ ਵੀ ਕਰਦੇ ਰਹਿਣ | ਦੂਸਰਾ ਸਾਡੀ ਤਮੰਨਾ ਹੈ ਜੀ ਪਰਮਾਤਮਾ ਸੰਸਥਾ ਨੂੰ ਦਿਨ ਦੁਗਣੀ ਤੇ ਰਾਤ ਚੋਗੁਣੀ ਤਰੱਕੀ ਦੇਨਾਲ ਨਾਲ ਇਨ੍ਹਾਂ ਸਾਰਿਆਂ ਨੂੰ ਰੱਬ ਲਮੇਰੀ ਆਯੂ ਵੀ ਬਖਸ਼ੇ | ਦੁਨੀਆ ਭਰ ਦੇ ਦਾਨੀਆਂ ਨੂੰ ਇਸ ਖਬਰ ਰਾਹੀਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਦਿੱਲ ਖੋਲ ਕੇ ਇਸ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਦੀ ਮਦਦ ਕਰਨ ਤਾਂ ਕਿ ਸੰਸਥਾ ਦੇ ਪ੍ਰਬੰਧਕ ਗਰੀਬ ਗੁਰਬਿਆਂ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰ ਸਕਣ | ਵੈਸੇ ਵੀ ਇਹੋ ਜਿਹੀਆਂ ਸੰਸਥਾਵਾਂ ਦਾਨੀਆਂ ਦੇ ਸਹਿਯੋਗ ਨਾਲ ਹੀ ਚੱਲ ਸਕਦੀਆਂ ਹਨ |





