*ਪਿੰਡ ਨੌਰਾ ਦੇ ਕੁਲਵੰਤ ਸਿੰਘ ਖਾਲਸਾ ਨੇ ਯੂਕਰੇਨ ਤੋਂ ਰੋਮਾਨੀਆ ਏਅਰਪੋਰਟ ਉੱਪਰ ਪਹੁੰਚੇ ਵਿਦਿਆਰਥੀਆਂ ਨੂੰ ਖੁਆਇਆ ਖਾਣਾ-ਮੀਡੀਆ ਰਿਪੋਰਟ*

Uncategorized
Spread the love

ਪੈਰਿਸ 28 ਫਰਵਰੀ (ਭੱਟੀ ਫਰਾਂਸ )- ਇਟਲੀ ਵੱਸਦੀ ਸਿੱਖ ਕਮਿਊਨਿੱਟੀ ਦੇ ਜਾਨੇ ਪਹਿਚਾਨੇ ਚਿਹਰੇ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਰਾਹੀਂ ਮੀਡੀਆ ਪੰਜਾਬ ਨੂੰ ਰੋਮਾਨੀਆ ਏਅਰਪੋਰਟ ਦੀ ਮਿਲੀ ਰਿਪੋਰਟ ਮੁਤਾਬਿਕ ਪਿੰਡ ਨੌਰਾ ਦੇ ਵਸਨੀਕ ਕੁਲਵੰਤ ਸਿੰਘ ਖਾਲਸਾ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਯੂਕਰੇਨ ਤੋਂ ਰੋਮਾਨੀਆ ਪਹੁੰਚੇ ਸਕੂਲੀ ਵਿਦਿਆਰਥੀਆਂ ਨੂੰ ਜਿਹੜੇ ਕਿ 289 ਦੇ ਕਰੀਬ ਵਿਦਿਆਰਥੀ ਸਨ ,ਨੂੰ ਲੋੜ ਅਨੁਸਾਰ ਖਾਣਾ ਖੁਆਇਆ ਅਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ | ਕਹਿੰਦੇ ਹਨ ਕਿ ਸਿੱਖ ਜਿੱਥੇ ਮਰਜੀ ਚਲੇ ਜਾਣ ,ਇਹ ਆਪਣੀ ਸੇਵਾ ਦੇ ਨਾਲ ਦੁਨੀਆ ਦਾ ਮੰਨ ਮੋਹ ਹੀ ਲੈਂਦੇ ਹਨ ,ਇਹੋ ਸਭ ਕੁਝ ਬੀਤੇ ਕੱਲ ਰੋਮਾਨੀਆ ਦੇ ਏਅਰਪੋਰਟ ਉੱਪਰ ਵਾਪਰਿਆ ਹੈ | ਰੋਮਾਨੀਆ ਏਅਰਪੋਰਟ ਉੱਪਰ ਖਾਣ ਪੀਣ ਦੀ ਸਹੂਲਤ ਮਿਲਣ ਤੋਂ ਬਾਅਦ ਹਰੇਕ ਵਿਦਿਆਰਥੀ ਖਾਲਸੇ ਦੇ ਗੁਣ ਗਾਇਨ ਕਰ ਰਿਹਾ ਸੀ ,ਜਿਸ ਨਾਲ ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ |

Leave a Reply

Your email address will not be published. Required fields are marked *