ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ , ਡਾ. ਇਕਬਾਲ ਕੇ. ਅਹਿਮਦ (ਕੈਨੇਡਾ) ਦੀ ਮੁਹਾਰਤ ਅਧੀਨ ਆਪਣੇ ਹੁਨਰ ਨੂੰ ਕੀਤਾ ਅੱਪਗ੍ਰੇਡ
ਇਹ ਮਾਣ ਵਾਲੀ ਗੱਲ ਹੈ ਕਿ ਡਾ. ਰੋਹਨ ਬੌਰੀ (ਐੱਮ.ਐੱਸ .ਆਪਥਾਮਾਲੋਜੀ)ਐਫ.ਪੀ.ਆਰ.ਐੱਸ. (ਫੈਕੋ-ਰਿਫ੍ਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ), ਇੰਨੋਸੈਂਟ ਹਾਰਟਸ ਦੇ ਆਈ ਸੈਂਟਰ ਦੇ ਚੀਫ ਨੇਤਰ ਸਰਜਨ ,ਕੰਪਲੈਕਸ ਸਰਜਰੀ ਦੀ ਤਕਨੀਕ ਸਿੱਖਣ ਲਈ ਅਤੇ ਆਪਣੇ ਪੈਸ਼ਨ ਨੂੰ ਪੂਰਾ ਕਰਨ ਲਈ ਵਿਸ਼ਵ ਦੇ ਨੰਬਰ 1 ਨੇਤਰ ਵਿਗਿਆਨੀ ਡਾ. ਇਕਬਾਲ ਕੇ. ਅਹਿਮਦ, (ਐੱਮ. ਡੀ.), ਹੈੱਡ ਓਫਥੈਲਮੋਲੋਜਿਸਟ, ਪ੍ਰਿਜ਼ਮ ਆਈ ਇੰਸਟੀਚਿਊਟ, ਓਨਟਾਰੀਓ, ਕੈਨੇਡਾ ਅਤੇ ਖੋਜ ਨਿਰਦੇਸ਼ਕ, ਕੇਨਸਿੰਗਟਨ ਆਈ ਇੰਸਟੀਚਿਊਟ, ਟੋਰਾਂਟੋ, ਓਨਟਾਰੀਓ, ਕੈਨੇਡਾ ਤੋਂ ਟ੍ਰੇਨਿੰਗ ਲੈ ਕੇ ਭਾਰਤ ਆਏ ਹਨ।ਡਾ. ਇਕਬਾਲ ਕੇ. ਅਹਿਮਦ ਬਾਰੇ ਹੋਰ ਜਾਣਨ ਲਈ ਲਿੰਕ ਹੈ – https://powerlist.theophtalmologist.com/
ਡਾ.ਇਕਬਾਲ ਕੇ.ਅਹਿਮਦ ਦੀ ਅਗਵਾਈ ਹੇਠ ਸਿੱਖਣ ਸੈਸ਼ਨ ਵਿੱਚ ਚੁਣਿਆ ਜਾਣਾ ਬਹੁਤ ਹੀ ਮਾਣ ਵਾਲੀ ਗੱਲ ਹੈ।ਇਹ ਸਿਖਲਾਈ ਦ ਆਰਟ ਆਫ ਕੰਪਲੈਕਸ ਐਂਟੀਰੀਅਰ ਸੈਗਮੈਂਟ ਸਰਜਰੀਆਂ ‘ਤੇ ਅਧਾਰਤ ਸੀ। ਇਹ ਇੱਕ ਵਿਸ਼ੇਸ਼ ਪ੍ਰਕਿਰਿਆ ਹੈ ਜੋ ਉਹਨਾਂ ਸਥਿਤੀਆਂ ਦੇ ਇਲਾਜ ‘ਤੇ ਕੇਂਦ੍ਰਤ ਕਰਦੀ ਹੈ ਜੋ ਤੁਹਾਡੀ ਅੱਖ ਦੇ ਮੂਹਰਲੇ ਢਾਂਚੇ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਵਿੱਚ ਲੈਂਸ, ਪੁਤਲੀ ਅਤੇ ਆਇਰਿਸ ਸ਼ਾਮਲ ਹਨ।