ਚੰਡੀਗੜ੍ਹ (ਦਾ ਮਿਰਰ ਪੰਜਾਬ)-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ।ਸੀਐਮ ਭਗਵੰਤ ਮਾਨ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਗੇ। ਇਸੇ ਤਰ੍ਹਾਂਹਰਪਾਲ ਚੀਮਾ ਨੂੰ ਪੰਜਾਬ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਹੈ,ਸਿੱਖਿਆ ਮੰਤਰਾਲਾ ਮੀਤ ਹੇਅਰ ਨੂੰ ਜਾਵੇਗਾ ,ਵਿਜੇ ਸਿੰਗਲਾ ਨੂੰ ਸਿਹਤ ਵਿਭਾਗ,ਹਰਜੋਤ ਬੈਂਸ ਹੋਣਗੇ ਕਾਨੂੰਨ ਤੇ ਸੈਰ ਸਪਾਟਾ ਮੰਤਰੀ ,ਡਾ: ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਹੋਣਗੇ ,ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਹੋਣਗੇ,ਖੁਰਾਕ ਤੇ ਸਪਲਾਈ ਵਿਭਾਗ ਲਾਲ ਚੰਦ ਕਟਾਰੂਚੱਕ ਕੋਲ ਹੋਵੇਗਾ,ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਹੋਣਗੇ,ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਹੋਣਗੇ,ਬ੍ਰਹਮ ਸ਼ੰਕਰ ਜਿੰਪਾ ਕੋਲ ਪਾਣੀ ਦੇ ਨਾਲ-ਨਾਲ ਆਫ਼ਤ ਮੰਤਰਾਲਾ ਵੀ ਹੋਵੇਗਾ।






